ਜਾਣੋ, ਧਰਤੀ ਦੀਆਂ ਅਜਿਹੀਆਂ ਥਾਵਾਂ ਬਾਰੇ ਜੋ ਹਨ ਬਹੁਤ ਖਤਰਨਾਕ

06/27/2017 3:34:18 PM

ਓਡੇਸਾ— ਖਤਰਿਆਂ ਦਾ ਵੀ ਆਪਣਾ ਵੱਖਰਾ ਰੋਮਾਂਚ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਲੱਖਾਂ ਲੋਕ ਅਜਿਹੀਆਂ ਥਾਵਾਂ 'ਤੇ ਘੁੰਮਣ ਜਾਂਦੇ ਹਨ ਜੋ ਬਹੁਤ ਡਰਾਉਣੀਆਂ ਹੋਣ ਦੇ ਨਾਲ-ਨਾਲ ਖਤਰਨਾਕ ਵੀ ਹੁੰਦੀਆਂ ਹਨ। ਇਨ੍ਹਾਂ ਥਾਵਾਂ 'ਤੇ ਥੋੜ੍ਹੀ ਜਿਹੀ ਅਸਾਵਧਾਨੀ ਵੀ ਜਾਨ ਲੈ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਅਜਿਹੀਆਂ ਖਤਰਨਾਕ ਥਾਵਾਂ ਬਾਰੇ ਦੱਸ ਰਹੇ ਹਾਂ। ਇਨ੍ਹਾਂ 'ਚੋਂ ਕੁਝ ਥਾਵਾਂ ਕੁਦਰਤੀ ਹਨ ਤਾਂ ਕੁਝ ਮਨੁੱਖ ਦੁਆਰਾ ਬਣਾਈਆਂ ਗਈਆਂ ਹਨ।
1. ਯੂਕਰੇਨ ਦਾ ਓਡੇਸਾ ਕੈਟਾਕਾਮਬਸ
ਯੂਕਰੇਨ ਦੀ ਓਡੇਸਾ ਸ਼ਹਿਰ 'ਚ ਜ਼ਮੀਨ ਅੰਦਰ ਸੁਰੰਗਾਂ ਦੀਆਂ ਗੁੰਝਲਦਾਰ ਥਾਵਾਂ ਨੂੰ ਕੈਟਾਕਾਮਬਸ ਕਿਹਾ ਜਾਂਦਾ ਹੈ। ਇਹ ਸੁਰੰਗਾ ਚੂਨਾ ਪੱਥਰ ਦੀਆਂ ਖਾਨਾਂ ਲਈ ਬਣਾਈਆਂ ਗਈਆਂ ਸਨ ਪਰ ਸਮਗਲਰਾਂ ਨੇ ਜ਼ਮੀਨ ਪੁੱਟ-ਪੁੱਟ ਕੇ ਇੰਨੀਆਂ ਸੁਰੰਗਾਂ ਬਣਾ ਦਿੱਤੀਆਂ ਕਿ ਇਨ੍ਹਾਂ ਨੇ ਗੁੰਝਲਦਾਰ ਰੂਪ ਲੈ ਲਿਆ। ਇਕ ਅਨੁਮਾਨ ਮੁਤਾਬਕ ਇਨ੍ਹਾਂ ਦੀ ਕੁਲ ਲੰਬਾਈ 2,500 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ।
2. ਮਰਿਯਾਨਾ ਟ੍ਰੇਂਚ


ਇਹ ਹੈ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਮਰਿਯਾਨਾ ਟ੍ਰੇਂਚ। ਇਹ ਦੁਨੀਆ ਦਾ ਸਭ ਤੋਂ ਡੂੰਘੀ ਜਗ੍ਹਾ ਹੈ। ਕਰੀਬ 11 ਕਿਲੋਮੀਟਰ ਡੂੰਘਾਈ ਵਾਲੀ ਇਸ ਜਗ੍ਹਾ ਦਾ ਪਾਣੀ ਬਾਕੀ ਮਹਾਸਾਗਰ ਤੋਂ ਵੱਖ, ਕਾਲਾ ਨਜ਼ਰ ਆਉਂਦਾ ਹੈ। ਇੱਥੇ ਕਈ ਖਤਰਨਾਕ ਸਮੁੰਦਰੀ ਜੀਵ ਰਹਿੰਦੇ ਹਨ। 
3. ਕੋਰਿਵੇਕਰਨ ਮਾਏਲਸਟਰਾਮ


ਇਹ ਹੈ ਸਕਾਟਲੈਂਡ ਸਥਿਤ ਕੋਰਿਵੇਕਰਨ ਮਾਏਲਸਟਰਾਮ। ਇਸ ਸਮੁੰਦਰ 'ਚ ਸਥਾਈ ਵੋਰਟੇਕਸ ਹੈ, ਜੋ ਇਨਸਾਨ ਦੀ ਬਣਾਈ ਕਿਸੇ ਵੀ ਚੀਜ਼ ਨੂੰ 650 ਫੁੱਟ ਦੀ ਡੂੰਘਾਈ ਤੱਕ ਲੈ ਜਾਂਦੀ ਹੈ।
4. ਬਾਲਟਾਨ ਸਿਟ੍ਰਡ


ਇਹ ਹੈ ਇੰਗਲੈਂਡ ਦਾ ਬਾਲਟਾਨ ਸਿਟ੍ਰਡ। ਹਾਲਾਂਕਿ ਇਹ ਜਲਧਾਰਾ ਬਹੁਤ ਸ਼ਾਂਤ ਦਿੱਸਦੀ ਹੈ ਪਰ ਇਹ ਬਹੁਤ ਡੂੰਘੀ ਹੈ। ਨਾਲ ਹੀ ਇਸ 'ਚ ਅੰਡਰਕਰੇਂਟ ਇੰਨਾ ਜ਼ਿਆਦਾ ਹੈ ਕਿ ਜੋ ਵੀ ਇਸ ਜਲਧਾਰਾ 'ਚ ਉੱਤਰਦਾ ਹੈ ਜਾਂ ਡਿੱਗਦਾ ਹੈ, ਉਹ ਫਿਰ ਉੱਪਰ ਨਹੀਂ ਆ ਪਾਉਂਦਾ। ਇਸ ਲਈ ਪੁਲਸ ਨੇ ਇਸ ਜਗ੍ਹਾ ਦੇ ਆਲੇ-ਦੁਆਲੇ ਚਿਤਾਵਨੀ ਦੇ ਬੋਰਡ ਲਗਾਏ ਹਨ।
5. ਦ ਵਾਲ


ਅਮਰੀਕੀ ਵਰਜਿਨ ਆਈਲੈਂਡਸ ਦੇ ਸੇਂਟ ਕ੍ਰੋਇਕਸ 'ਚ ਸਥਿਤ ਇਹ ਜਗ੍ਹਾ ਦ ਵਾਲ ਕਹਾਉਂਦੀ ਹੈ। ਇਹ ਡੂੰਘੇ ਸਮੁੰਦਰ 'ਚ ਦੋ ਕਿਲੋਮੀਟਰ ਲੰਬੀ ਜਗ੍ਹਾ ਹੈ, ਜਿੱਥੋਂ ਦਾ ਕ੍ਰਿਸਟਲ ਕਲੀਅਰ ਪਾਣੀ ਸਮੁੰਦਰ ਦੀ ਡੂੰਆਈ ਤੱਕ ਦੀ ਝਲਕ ਦਿਖਾਉਂਦਾ ਹੈ। ਇਹ ਜਗ੍ਹਾ ਕਿਸੇ ਕੁਸ਼ਲ ਗੋਤਾਖੋਰ ਨੂੰ ਵੀ ਡਰਾ ਸਕਦੀ ਹੈ।
6. ਆਸ਼ਵਿਟਜ ਗੈਸ ਚੈਂਬਰ, ਜਰਮਨੀ


ਇਹ ਬਹੁਤ ਡਰਾਉਣੀ ਜਗ੍ਹਾ ਹੈ, ਜਿੱਥੇ ਨਾਜੀਆਂ ਨੇ ਹਜ਼ਾਰਾਂ ਯਹੂਦੀਆਂ ਨੂੰ ਮਾਰ ਦਿੱਤਾ ਸੀ। ਇੱਥੋਂ ਦਾ ਮਹੌਲ ਅਤੇ ਇਸ ਜਗ੍ਹਾ ਨਾਲ ਜੁੜੀਆਂ ਦਰਦਨਾਕ ਯਾਦਾਂ ਅੱਜ ਵੀ ਸੈਲਾਨੀਆਂ ਦਾ ਖੂਨ ਜਮਾਂ ਦਿੰਦੀਆਂ ਹਨ।
7. ਕਿਲਿੰਗ ਫੀਲਡਸ, ਕੰਬੋਡੀਆ


ਕੰਬੋਡੀਆ 'ਚ ਹੋਏ ਗ੍ਰਹਿ ਯੁੱਧ 'ਚ ਦੱਸ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਹੱਡੀਆਂ, ਖੋਪੜੀਆਂ ਅਤੇ ਹੋਰ ਬਚੇ ਪਦਾਰਥ ਇਸ ਜਗ੍ਹਾ 'ਤੇ ਖਿਲਰੇ ਪਏ ਹਨ। ਇੰਨੇ ਸਾਰੇ ਮਨੁੱਖੀ ਕੰਕਾਲ ਦੇਖ ਕੇ ਕਮਜ਼ੋਰ ਦਿਲ ਵਾਲੇ ਬੇਹੋਸ਼ ਹੋ ਸਕਦੇ ਹਨ।
8. ਕਵਾਹ ਇਜੇਨ ਸਲਫਰ ਮਾਇੰਸ, ਇੰਡੋਨੇਸ਼ੀਆ


ਇਹ ਇਕ ਕਿਰਿਆਸ਼ੀਲ ਜਵਾਲਾਮੁਖੀ ਹੈ। ਸਲਫਰ ਦੇ ਟੁੱਕੜੇ ਕੱਢਣ ਵਾਲੇ ਲੋਕ ਇੱਥੇ ਕਰੀਬ ਦੋ ਕਿਲੋਮੀਟਰ ਚੌੜੇ ਜਵਾਲਾਮੁਖੀ 'ਚ 650 ਫੁੱਟ ਡੂੰਘੀ ਸਲਫਰ ਦੀ ਉਬਲਦੀ ਹੋਈ ਝੀਲ ਦੇ ਕੰਢੇ ਪਹੁੰਚਦੇ ਹਨ, ਉਹ ਵੀ ਬਿਨਾ ਕਿਸੇ ਸੁਰੱਖਿਆ ਸਾਧਨਾਂ ਦੇ।
9. ਸਨੇਕ ਆਈਲੈਂਡ, ਬ੍ਰਾਜੀਲ


ਇਸ ਦਾ ਇਕ ਹੋਰ ਨਾਂ ਇਲਹਾ ਡਾ ਕਵੀਮਾਡਾ ਗ੍ਰਾਂਦੇ ਵੀ ਹੈ। ਇੱਥੇ ਇੰਨੇ ਜ਼ਿਆਦ ਸੱਪ ਹਨ ਕਿ ਬ੍ਰਾਜੀਲ ਦੀ ਨੇਵੀ ਵੀ ਇਸ ਤੋਂ ਦੂਰ ਰਹਿੰਦੀ ਹੈ।
10. ਨਰਕ ਦਾ ਦਰਵਾਜਾ, ਤੁਰਕਮੇਨਿਸਤਾਨ


ਸੈਲ 1971 'ਚ ਸੋਵੀਅਤ ਵਿਗਿਆਨੀਆਂ ਨੂੰ ਇਸ ਜਗ੍ਹਾ 'ਤੇ ਕੁਦਰਤੀ ਗੈਸ ਦੇ ਭੰਡਾਰ ਮਿਲੇ ਸਨ ਪਰ ਫਿਰ ਇੱਥੇ ਜ਼ਮੀਨ ਧਸ ਗਈ ਅਤੇ ਡੂੰਘਾ ਅਤੇ ਚੌੜਾ ਟੋਇਆ ਬਣ ਗਿਆ। ਇਸ ਕਾਰਨ ਇੱਥੇ ਅੱਗ ਲਗਾ ਦਿੱਤੀ ਗਈ, ਤਾਂ ਜੋ ਗੈਸ ਸੜ ਕੇ ਖਤਮ ਹੋ ਜਾਵੇ। ਪਰ ਉਮੀਦ ਦੇ ਉਲਟ ਇਹ ਹਾਲੇ ਤੱਕ ਬਲ ਰਹੀ ਹੈ।