''ਕਿਮ ਜੋਂਗ ਉਨ ਦੀ ਨਿਗਰਾਨੀ ''ਚ ਦਾਗੀਆਂ ਗਈਆਂ ਸਨ ਮਿਜ਼ਾਇਲਾਂ''

09/11/2019 9:47:58 AM

ਪਿਯੋਂਗਯਾਂਗ— ਉੱਤਰੀ ਕੋਰੀਆ ਨੇ ਆਪਣੇ ਉੱਚ ਨੇਤਾ ਕਿਮ ਜੋਂਗ ਉਨ ਦੀ ਨਿਗਰਾਨੀ 'ਚ ਜਾਪਾਨ ਸਾਗਰ 'ਚ ਦੋ ਮਿਜ਼ਾਇਲਾਂ ਦਾਗੀਆਂ ਗਈਆਂ। ਉੱਤਰੀ ਕੋਰੀਆ ਨੇ ਮੰਗਲਵਾਰ ਸਵੇਰੇ ਸਾਊਥ ਪਿਯੋਂਗਾਨ ਸੂਬੇ ਤੋਂ ਜਾਪਾਨ ਦੇ ਸਮੁੰਦਰੀ ਇਲਾਕੇ 'ਚ ਦੋ ਮਿਜ਼ਾਇਲਾਂ ਦਾਗੀਆਂ ਸਨ। ਦੱਖਣੀ ਕੋਰੀਆ ਦੀ ਫੌਜ ਮੁਖੀ ਦੇ ਹਵਾਲੇ ਤੋਂ ਦੱਸਿਆ ਕਿ ਇਹ ਛੋਟੀ ਦੂਰੀ ਤਕ ਮਾਰਕ ਕਰਨ ਵਾਲੀ ਮਿਜ਼ਾਇਲ ਹੈ ਅਤੇ ਲਗਭਗ 330 ਕਿਲੋਮੀਟਰ ਤਕ ਮਾਰਕ ਕਰ ਸਕਦੀਆਂ ਹਨ। ਉੱਤਰੀ ਕੋਰੀਆਈ ਸਮਾਚਾਰ ਏਜੰਸੀ ਨੇ ਬੁੱਧਵਾਰ ਨੂੰ ਇਸ ਨੂੰ ਮਿਜ਼ਾਇਲਾਂ ਦਾ ਪ੍ਰੀਖਣ ਕਰਾਰ ਦਿੰਦੇ ਹੋਏ ਦੱਸਿਆ ਕਿ ਕਿਮ ਨੇ ਮਿਜ਼ਾਇਲਾਂ ਦੇ ਪ੍ਰੀਖਣ ਵਾਲੇ ਸਥਾਨ 'ਤੇ ਜਾ ਕੇ ਇਸ ਨੂੰ ਦੇਖਿਆ।

ਕਿਮ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਜਲਦੀ ਹੀ ਇਕ ਹੋਰ ਮਿਜ਼ਾਇਲ ਦਾ ਪ੍ਰੀਖਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਫਿਰ ਗੱਲਬਾਤ ਸ਼ੁਰੂ ਕਰਨ ਲਈ ਸਹਿਮਤੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਸਤੰਬਰ ਦੇ ਦੂਜੇ ਹਫਤੇ ਅਮਰੀਕਾ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ। ਕਿਮ ਨੇ ਅਮਰੀਕਾ ਨਾਲ ਵਧੇਰੇ ਲਚੀਲਾਪਨ ਦਿਖਾਉਣ, ਵਿਸ਼ੇਸ਼ ਤੌਰ 'ਤੇ ਰੋਕਾਂ ਨੂੰ ਲੈ ਕੇ ਨਰਮ ਰਵੱਈਆ ਰੱਖਣ ਦੀ ਅਪੀਲ ਕੀਤੀ ਸੀ।