ਕਿਮ ਜੋਂਗ ਨੇ ਚੀਨ ਤੋਂ 'ਘਟੀਆ ਸਮਾਨ' ਖਰੀਦਣ ਵਾਲੇ ਅਧਿਕਾਰੀ ਦੀ ਲੈ ਲਈ ਜਾਨ

04/29/2021 8:41:46 PM

ਪਿਓਂਗਯਾਂਗ - ਉੱਤਰੀ ਕੋਰੀਆ ਵਿਚ ਤਾਨਾਸ਼ਾਹ ਕਿਮ ਜੋਂਗ ਓਨ ਦਾ ਸ਼ਾਸਨ ਹੈ, ਜਿਹੜਾ ਆਪਣੇ ਫੈਸਲਿਆਂ ਲਈ ਮਸ਼ਹੂਰ ਹੈ ਤਾਂ ਉਥੇ ਹੀ ਚੀਨ ਨੂੰ ਘਟੀਆ ਕੁਆਲਿਟੀ ਦਾ ਸਮਾਨ ਬਣਾਉਣ ਲਈ ਜਾਣਿਆ ਜਾਂਦਾ ਹੈ। ਚੀਨੀ ਸਮਾਨ ਦਾ ਭਾਵ ਹੀ ਹੁੰਦਾ ਹੈ ਕਿ ਘੱਟ ਟਿੱਕਣ ਵਾਲਾ ਸਮਾਨ ਪਰ ਚੀਨੀ ਸਮਾਨ ਖਰੀਦਣਾ ਉੱਤਰੀ ਕੋਰੀਆ ਦੇ ਇਕ ਅਧਿਕਾਰੀ ਨੂੰ ਭਾਰੂ ਪੈ ਗਿਆ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਨੇ ਘਟੀਆ ਮੈਡੀਕਲ ਸਮਾਨ ਖਰੀਦਣ ਲਈ ਆਪਣੇ ਇਕ ਵੱਡੇ ਅਧਿਕਾਰੀ ਨੂੰ ਮੌਤ ਦੀ ਸਜ਼ਾ ਸੁਣਾਈ। ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ ਕਿਮ ਜੋਂਗ ਓਨ ਨੇ ਡ੍ਰੀਮ ਪ੍ਰਾਜੈਕਟ ਲਈ ਚੀਨ ਤੋਂ ਘਟੀਆ ਸਮਾਨ ਖਰੀਦ ਲਿਆ ਸੀ।

ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ

ਘਟੀਆ ਸਮਾਨ ਖਰੀਦਣ ਦੀ ਸਜ਼ਾ
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਨੇ ਆਪਣੇ ਇਕ ਵੱਡੇ ਅਧਿਕਾਰੀ ਨੂੰ ਆਪਣੇ ਡ੍ਰੀਮ ਪ੍ਰਾਜੈਕਟ ਲਈ ਘਟੀਆ ਸਮਾਨ ਖਰੀਦਣ 'ਤੇ ਮੌਤ ਦੀ ਸਜ਼ਾ ਸੁਣਾ ਦਿੱਤੀ। ਇਸ ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ ਕਿਮ ਜੋਂਗ ਦੇ ਡ੍ਰੀਮ ਹਸਪਤਾਲ ਪ੍ਰਾਜੈਕਟ ਲਈ ਚੀਨ ਤੋਂ ਖਰਾਬ ਕੁਆਲਿਟੀ ਦਾ ਸਮਾਨ ਖਰੀਦਿਆਂ ਹੈ, ਜੋ ਕਿਮ ਜੋਂਗ ਨੂੰ ਸਹੀ ਨਹੀਂ ਲੱਗਾ ਅਤੇ ਉਸ ਨੇ ਅਧਿਕਾਰੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਰਿਪੋਰਟ ਮੁਤਾਬਕ ਕਿਮ ਜੋਂਗ ਓਨ ਆਪਣੇ ਡ੍ਰੀਮ ਪ੍ਰਾਜੈਕਟ ਲਈ ਯੂਰਪੀ ਮੁਲਕਾਂ ਤੋਂ ਹਰ ਸਮਾਨ ਮੰਗਾਉਣਾ ਚਾਹੁੰਦੇ ਸਨ ਪਰ ਅਧਿਕਾਰੀ ਨੇ ਚੀਨ ਤੋਂ ਸਮਾਨ ਖਰੀਦ ਲਿਆ। ਕਿਮ ਜੋਂਗ ਦਾ ਮੰਨਣਾ ਹੈ ਕਿ ਯੂਰਪੀ ਮੁਲਕਾਂ ਵਿਚ ਬਣਨ ਵਾਲਾ ਸਮਾਨ ਚੰਗੀ ਕੁਆਲਿਟੀ ਦਾ ਹੁੰਦਾ ਹੈ।

ਇਹ ਵੀ ਪੜ੍ਹੋ - ਖੁੱਲ੍ਹੀ ਥਾਂ ਦੇ ਮੁਕਾਬਲੇ ਬੰਦ ਥਾਂ 'ਚ ਇਨਫੈਕਸ਼ਨ ਫੈਲਦੀ ਹੈ 33 ਗੁਣਾ ਵਧ

6 ਮਹੀਨੇ ਤੋਂ ਹਸਪਤਾਲ ਦਾ ਨਿਰਮਾਣ
ਦੱਖਣੀ ਕੋਰੀਆ ਦੀ ਅਖਬਾਰ 'ਡੇਲੀ ਐੱਨ. ਕੇ.' ਨੇ ਕਿਮ ਜੋਂਗ ਦੇ ਇਸ ਤਾਨਾਸ਼ੀਹ ਫੈਸਲੇ ਦਾ ਖੁਲਾਸਾ ਕੀਤਾ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਕਿਮ ਜੋਂਗ ਓਨ ਨੇ ਪਿਓਂਗਯਾਂਗ ਵਿਚ ਹਸਪਤਾਲ ਨੂੰ ਤੋੜਣ ਦਾ ਹੁਕਮ ਦਿੱਤਾ ਸੀ ਅਤੇ ਸਿਰਫ 6 ਮਹੀਨੇ ਵਿਚ ਉਥੇ ਆਧੁਨਿਕ ਹਸਪਤਾਲ ਬਣਾਉਣ ਦੀ ਗੱਲ ਕਹੀ ਸੀ ਪਰ ਕਿਮ ਜੋਂਗ ਦਾ ਡ੍ਰੀਮ ਪ੍ਰਾਜੈਕਟ ਤੈਅ ਤਰੀਕ 'ਤੇ ਬਣ ਕੇ ਤਿਆਰ ਨਹੀਂ ਹੋ ਪਾਇਆ, ਜਿਸ ਕਾਰਣ ਕਿਮ ਜੋਂਗ ਕਾਫੀ ਗੁੱਸੇ ਹੋ ਗਏ ਸਨ ਅਤੇ ਉਨ੍ਹਾਂ ਦੇ ਗੁੱਸੇ ਦੀ ਗਾਜ਼ ਅਧਿਕਾਰੀ ਉਪਰ ਜਾ ਡਿੱਗੀ। ਅਖਬਾਰ ਦੀ ਰਿਪੋਰਟ ਮੁਤਾਬਕ ਇਸ ਹਸਪਤਾਲ ਵਿਚ ਮੈਡੀਕਲ ਸਮਾਨਾਂ ਦੀ ਭਾਰੀ ਕਿੱਲਤ ਸੀ ਅਤੇ ਜੋ ਸਮਾਨ ਲੱਗਾ ਸੀ ਉਹ ਚੀਨ ਤੋਂ ਮੰਗਵਾਇਆ ਗਿਆ ਕਾਫੀ ਘਟੀਆ ਕੁਆਲਿਟੀ ਦਾ ਸਮਾਨ ਸੀ। ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦੇ ਅਧਿਕਾਰੀ ਨੇ ਹਸਪਤਾਲ ਜਲਦ ਤੋਂ ਜਲਦ ਬਣਾਉਣ ਲਈ ਚੀਨ ਤੋਂ ਮੈਡੀਕਲ ਸਮਾਨ ਖਰੀਦ ਰਹੇ ਸਨ।

ਇਹ ਵੀ ਪੜ੍ਹੋ - ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ

Khushdeep Jassi

This news is Content Editor Khushdeep Jassi