ਸਿੱਖ ਸੰਸਥਾ ਨੇ ਗੁਰੂ ਨਾਨਕਜ਼ ਫਰੀ ਕਿਚਨ ਨੂੰ ਭੇਟ ਕੀਤੀ ''ਲੰਗਰ ਵੈਨ''

04/23/2017 2:37:44 PM

ਸਰੀ— ਕੈਨੇਡਾ ਦੀ ਸਿੱਖ ਸੰਸਥਾ ਖਾਲਸਾ ਕਰੈਡਿਟ ਯੂਨੀਅਨ ਨੇ ਗੁਰੂ ਨਾਨਕਜ਼ ਫਰੀ ਕਿਚਨਜ਼ ਸੰਸਥਾ ਨੂੰ ਇਕ ''ਲੰਗਰ ਵੈਨ'' ਭੇਟ ਕੀਤੀ ਹੈ। ਇਸ ਵੈਨ ਦੀ ਕੀਮਤ 37000 ਡਾਲਰ ਹੈ। ਜ਼ਿਕਰਯੋਗ ਹੈ ਕਿ ਗੁਰੂ ਨਾਨਕਜ਼ ਫਰੀ ਕਿਚਨਜ਼ ਸੰਸਥਾ ਹਰ ਮਹੀਨੇ ਵੈਨਕੂਵਰ ਅਤੇ ਸਰੀ ਦੇ ਖੇਤਰਾਂ ਵਿਚ ਭੁੱਖੇ ਅਤੇ ਬੇਸਹਾਰਾ ਲੋਕਾਂ ਨੂੰ ਲੰਗਰ ਛਕਾਉਂਦੀ ਹੈ। ਇਸ ਕੰਮ ਲਈ ਇਹ ਸੰਸਥਾ ਵਾਹਨ ਵਿਚ ਸਵਾਰ ਹੋ ਕੇ ਥਾਂ-ਥਾਂ ਜਾਂਦੀ ਹੈ। ਇਸੇ ਕੰਮ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਖਾਲਸਾ ਕਰੈਡਿਟ ਯੂਨੀਅਨ ਵੱਲੋਂ ਇਹ ਲੰਗਰ ਵੈਨ ਦਾਨ ਵਜੋਂ ਦਿੱਤੀ ਗਈ ਸੀ। ਇਸ ਵੈਨ ਦੀਆਂ ਚਾਬੀਆਂ ਸੰਸਥਾ ਨੂੰ ਸਰੀ ਵਿਖੇ ਸਥਿਤ ਖਾਲਸਾ ਕਰੈਡਿਟ ਯੂਨੀਅਨ ਦੇ ਦਫਤਰ ਵਿਖੇ ਸੌਂਪੀਆਂ ਗਈਆਂ। 
ਗੁਰੂ ਨਾਨਕਜ਼ ਫਰੀ ਕਿਚਨ ਸੰਸਥਾ ਹਰ ਮਹੀਨੇ ਲੋਕਾਂ ਨੂੰ 3500 ਭੋਜਨ ਦੇ ਪੈਕੇਟ ਵੰਡਦੀ ਹੈ। ਇਹ ਸੰਸਥਾ ਬਿਨਾਂ ਭੇਦਭਾਵ ਤੋਂ ਲੋਕਾਂ ਭੋਜਨ ਖੁਆਉਂਦੀ ਹੈ।

Kulvinder Mahi

This news is News Editor Kulvinder Mahi