ਹੁਣ ਖ਼ਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਪੱਤਰਕਾਰ ਨੂੰ ਬਣਾਇਆ ਨਿਸ਼ਾਨਾ, ਦਿੱਤੀ ਇਹ ਸਲਾਹ

09/17/2020 3:11:24 PM

ਓਟਾਵਾ- ਇਸ ਮਹੀਨੇ ਦੀ ਸ਼ੁਰੂਆਤ ਵਿਚ ਖ਼ਾਲਿਸਤਾਨ ਸਬੰਧੀ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਲੇ ਖੁਲਾਸੇ ਕੀਤੇ ਗਏ ਹਨ। ਮੈਕਡੋਨਲਡ-ਲੋਰੀਅਰ-ਇੰਸਟਿਚਿਊਟ (ਐੱਮ. ਐੱਲ. ਆਈ.) ਵਲੋਂ ਪ੍ਰਕਾਸ਼ਿਤ  ਰਿਪੋਰਟ 'ਖ਼ਾਲਿਸਤਾਨ- ਪਾਕਿਸਤਾਨ ਦਾ ਇਕ ਪ੍ਰਾਜੈਕਟ' ਵਿਚ ਕੈਨੇਡੀਅਨ ਪੱਤਰਕਾਰ ਅਤੇ ਸੋਧਕਾਰ ਟੇਰੀ ਮਿਲਵੇਸਕੀ ਨੇ ਦੱਸਿਆ ਕਿ ਖ਼ਾਲਿਸਤਾਨ ਦੀਆਂ ਜੜ੍ਹਾਂ ਪਾਕਿਸਤਾਨ ਵਿਚ ਹਨ। ਇਸ 'ਤੇ ਆਈ. ਐੱਸ. ਆਈ.  ਸਮਰਥਨ ਵਾਲੇ ਖ਼ਾਲਿਸਤਾਨੀ ਤੱਤਾਂ ਨੇ ਕੈਨੇਡੀਅਨ ਪੱਤਰਕਾਰ ਨੂੰ ਨਿਸ਼ਾਨਾ ਬਣਾਇਆ ਹੈ। 

ਰਿਪੋਰਟ ਵਿਚ ਦੱਸਿਆ ਗਿਆ ਕਿ ਖਾਲਿਸਤਾਨ ਸਮਰਥਕ ਸਿਰਫ਼ ਭਾਰਤ ਹੀ ਨਹੀਂ, ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰਾ ਹਨ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਖਾਲਿਸਤਾਨ ਪਾਕਿਸਤਾਨ ਦਾ ਪ੍ਰਾਜੈਕਟ ਹੈ ਤੇ ਇਸ ਨੂੰ ਕੈਨੇਡਾ ਵਿਚ ਠੱਗ ਤੇ ਰਾਜਨੀਤਕ ਚਾਲਬਾਜ਼ਾਂ ਨੇ ਜਿਊਂਦਾ ਰੱਖਿਆ ਹੈ। 

ਖਾਲਿਸਤਾਨ ਨੂੰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ 5ਵਾਂ ਵੱਡਾ ਖਤਰਾ ਦੱਸਿਆ ਗਿਆ ਹੈ।  ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਰੈਫਰੈਂਡਮ 2020 ਨੂੰ ਮਾਨਤਾ ਨਾ ਦਿੱਤੇ ਜਾਣ ਦੀ ਗੱਲ ਕਹੀ ਸੀ।
15 ਸਤੰਬਰ ਨੂੰ ਓਟਾਵਾ ਰਹਿਣ ਵਾਲੇ ਪੱਤਰਕਾਰ ਲੋਰੀਅਰ ਦੇ ਨਾਂ ਪੱਤਰ ਲਿਖ ਕੇ ਇਸ ਰਿਪੋਰਟਰ ਨੂੰ ਤਿੱਖੇ ਸ਼ਬਦਾਂ ਨਾਲ ਨਿਸ਼ਾਨਾ ਬਣਾਇਆ ਹੈ। ਮੀਡੀਓ ਮੁਤਾਬਕ ਜਿਸ ਵੈੱਬਸਾਈਟ 'ਤੇ ਇਹ ਪੱਤਰ ਪੋਸਟ ਕੀਤਾ ਗਿਆ ਉਸ ਵਿਚ ਇਸ ਪੱਤਰ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 
ਇਸ ਪੱਤਰ ਵਿੱਚ ਉਸ ਰਿਪੋਰਟਰ ਨੂੰ ਇਸ ਮੁੱਦੇ 'ਤੇ ਮੁੜ ਧਿਆਨ ਨਾਲ ਫੈਸਲਾ ਦੇਣ ਲਈ ਵੀ ਆਖਿਆ ਗਿਆ ਹੈ। ਇਸ ਪੱਤਰ 'ਤੇ ਇਕ ਦਰਜਨ ਤੋਂ ਵੱਧ ਸੰਗਠਨਾਂ ਤੇ ਸੰਸਥਾਵਾਂ ਦੇ ਵਿਅਕਤੀਆਂ ਵਲੋਂ ਦਸਤਖਤ ਕੀਤੇ ਗਏ ਹਨ। 

Lalita Mam

This news is Content Editor Lalita Mam