ਕੇਟੋਨ ਪੀਣ ਨਾਲ ਕਾਬੂ ''ਚ ਰਹਿੰਦੀ ਹੈ ਬਲੱਡ ਸ਼ੂਗਰ

02/15/2018 12:56:04 AM

ਟੋਰਾਂਟੋ — ਕੇਟੋਨ (ਪੀਣ ਵਾਲਾ ਸਪਲੀਮੈਂਟ) ਨਾਲ ਬਲੱਡ ਸ਼ੂਗਰ ਦੇ ਲੈਵਲ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਸ਼ੂਗਰ ਦਾ ਸਾਹਮਣਾ ਕਰਨ 'ਚ ਮਦਦ ਮਿਲ ਸਕਦੀ ਹੈ। ਇਹ ਗੱਲ ਇਕ ਅਧਿਐਨ 'ਚ ਪਤਾ ਲੱਗੀ ਹੈ। ਕੁਝ ਦਹਾਕਿਆਂ 'ਚ ਟਾਈਪ-2 ਸ਼ੂਗਰ ਤੇ ਮੋਟਾਪਾ ਬਹੁਤ ਜ਼ਿਆਦਾ ਫੈਲਿਆ ਹੈ। ਇਹ ਸਥਿਤੀਆਂ ਹਾਈ ਬਲੱਡ ਸ਼ੂਗਰ ਨਾਲ ਜੁੜੀਆਂ ਹਨ, ਜੋ ਅੰਗਾਂ 'ਚ ਖੂਨ ਦੀ ਸਪਲਾਈ ਬੰਦ ਕਰ ਦਿੰਦੀਆਂ ਹਨ, ਜਿਸ ਨਾਲ ਦਿਲ ਦੀ ਬੀਮਾਰੀ ਤੇ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ।
ਪਿਛਲੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਖੂਨ 'ਚ ਕੇਟੋਨ ਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਦਾ ਲੈਵਲ ਘਟ ਸਕਦਾ ਹੈ। ਜਰਨਲ ਆਫ ਫਿਜ਼ੀਓਲੋਜੀ 'ਚ ਛਪੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੇਟੋਨ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਿਆ ਜਾ ਸਕਦਾ ਹੈ।