ਦਫਤਰ ''ਚ ਡੈਸਕਟਾਪ ਨੇੜੇ ਰੱਖੋ ਬੂਟਾ, ਚਿੰਤਾ ਤੇ ਤਣਾਅ ਹੋਵੇਗਾ ਛੂਮੰਤਰ

02/13/2020 1:10:49 AM

ਟੋਕੀਓ (ਏਜੰਸੀ)- ਦਫਤਰ 'ਚ ਕੰਮ ਦਾ ਤਣਾਅ, ਬਾਸ ਦੀ ਮੀਟਿੰਗਸ ਅਤੇ ਪ੍ਰੈਜ਼ੇਂਟੇਸ਼ਨ ਦੀ ਡੈਡਲਾਈਨ ਦੀ ਟੈਨਸ਼ਨ ਦਿਨ-ਰਾਤ ਤੁਹਾਡੇ ਦਿਲੋ-ਦਿਮਾਗ 'ਤੇ ਛਾਈ ਰਹਿੰਦੀ ਹੈ ਤਾਂ ਘਬਰਾਓ ਨਹੀਂ ਕਿਉਂਕਿ ਇਕ ਹਾਲੀਆ ਅਧਿਐਨ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਦਫਤਰ ਦੀ ਸੀਟ 'ਤੇ ਕੰਪਿਊਟਰ ਸਕ੍ਰੀਨ ਨੇੜੇ ਬੂਟਾ ਰੱਖਣ ਨਾਲ ਤਣਾਅ ਦੂਰ ਹੁੰਦਾ ਹੈ। ਜਾਪਾਨ ਦੇ ਸੀ.ਐਨ. ਹੈਲਥ ਗਰੁੱਪ ਦੇ ਰਿਸਰਚਰ ਨੇ ਤਣਾਅ ਦੂਰ ਕਰਨ ਵਿਚ ਬੂਟੇ ਦੇ ਪ੍ਰਭਾਵ ਦੇ ਇਸ ਅਧਿਐਨ ਵਿਚ ਇਕ ਇਲੈਕਟ੍ਰਿਕ ਕੰਪਨੀ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਸੀ। ਉਨ੍ਹਾਂ ਨੇ ਤਣਾਅ ਦੇ ਸਿਖਰਲੇ ਪੱਧਰ 'ਤੇ ਸਿਰਫ ਤਿੰਨ ਮਿੰਟ ਲਈ ਮੁਲਾਜ਼ਮਾਂ ਦਾ ਡੈਸਕਟਾਪ ਤੋਂ ਧਿਆਨ ਹਟਾ ਕੇ ਬੂਟੇ ਵੱਲ ਦੇਖਣ ਦਾ ਅਸਰ ਦੇਖਿਆ। ਇਸ ਦੌਰਾਨ ਉਨ੍ਹਾਂ ਨੇ ਮੁਲਾਜ਼ਮਾਂ ਦੇ ਤਣਾਅ ਅਤੇ ਚਿੰਤਾ ਦੇ ਪੱਧਰ ਵਿਚ ਹਲਕੀ ਜਿਹੀ ਕਮੀ ਦੇਖੀ, ਨਾਲ ਹੀ ਹਾਰਟ ਰੇਟ ਵੀ ਆਮ ਰਹੀ। ਅਧਿਐਨ ਵਿਚ 24 ਤੋਂ 60 ਸਾਲ ਦੀ ਉਮਰ ਦੇ ਮੁਕਾਬਲੇਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਹਿਊਗੋ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਤੇ ਮੁੱਖ ਅਧਿਐਨਕਰਤਾ ਡਾ. ਮਾਸਾਹਿਰੋ ਤੋਯੋਦੋ ਨੇ ਦੱਸਿਆ ਕਿ ਸਟੱਡੀ ਵਿਚ ਅਸੀਂ ਟੇਬਲ 'ਤੇ ਬੂਟੇ ਰੱਖਣ ਨਾਲ ਸਾਰੇ ਮੁਲਾਜ਼ਮਾਂ ਦੀ ਮਾਨਸਿਕ ਸਿਹਤ 'ਤੇ ਵੀ ਹਾਂ ਪੱਖੀ ਅਸਰ ਦੇਖਣ ਨੂੰ ਮਿਲਿਆ। ਅਸੀਂ ਸਾਰੇ ਮੁਕਾਬਲੇਬਾਜ਼ਾਂ ਨੂੰ ਦਿਨ ਅਤੇ ਸ਼ਾਮ ਦੇ ਸਮੇਂ ਤਣਾਅ ਦੇ ਵੇਲੇ ਤਿੰਨ ਮਿੰਟ ਲਈ ਬੂਟੇ ਵੱਲ ਦੇਖਣ ਨੂੰ ਕਿਹਾ ਅਤੇ ਤਣਾਅ ਲੈਵਲ ਨੂੰ ਸਟੇਟ ਟ੍ਰੇਟ ਐਂਗਜ਼ਾਇਟੀ ਇਨਵੈਂਟਰੀ ਇੰਡੈਕਸ (ਐਸ.ਟੀ.ਏ.ਆਈ.) 'ਤੇ ਮਾਪਿਆ।

ਜ਼ਿਆਦਾਤਰ ਮੁਕਾਬਲੇਬਾਜ਼ਾਂ ਦੇ ਐਸ.ਟੀ.ਆਈ. ਦੇ ਪੱਧਰ ਵਿਚ ਕਮੀ
ਪਹਿਲੇ ਹਫਤੇ ਵਿਚ ਅਸੀਂ ਮੁਕਾਬਲੇਬਾਜ਼ਾਂ ਨੂੰ ਤਣਾਅ ਮਹਿਸੂਸ ਹੋਣ 'ਤੇ ਬੂਟੇ ਦੀ ਥਾਂ ਤਿੰਨ ਮਿੰਟ ਲਈ ਕੰਪਿਊਟਰ ਸਕ੍ਰੀਨ ਵੱਲ ਦੇਖਣ ਨੂੰ ਕਿਹਾ ਅਤੇ ਉਨ੍ਹਾਂ ਦਾ ਐਸ.ਟੀ.ਏ.ਆਈ. ਪੱਧਰ ਮਾਪਿਆ। ਇਸ ਤੋਂ ਅਗਲੇ ਹਫਤੇ ਕੰਟਰੋਲ ਫੇਜ਼ ਸ਼ੁਰੂ ਹੋਇਆ ਜਿਸ ਵਿਚ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਬੂਟੇ ਦੀ ਦੇਖਭਾਲ ਕਿੰਝ ਕਰਨੀ ਹੈ ਅਤੇ ਕਿਸੇ ਵੀ ਚੀਜ਼ ਨੂੰ ਲੈ ਕੇ ਚਿੰਤਾ ਹੋਣ 'ਤੇ ਉਨ੍ਹਾਂ ਨੂੰ ਸਕ੍ਰੀਨ ਦੀ ਬਜਾਏ ਬੂਟੇ ਵੱਲ ਦੇਖਣਾ ਚਾਹੀਦਾ ਹੈ। ਬੂਟੇ ਵੱਲ ਦੇਖਣ ਨਾਲ ਮੁਕਾਬਲੇਬਾਜ਼ਾਂ ਦੇ ਐਸ.ਟੀ.ਆਈ. ਦੇ ਪੱਧਰ ਵਿਚ ਕਮੀ ਆਈ। ਹਾਲਾਂਕਿ ਕੁਝ ਮਾਮਲਿਆਂ ਵਿਚ ਇਹ ਅਪਰੋਚ ਸਹੀ ਸਾਬਿਤ ਨਹੀਂ ਹੋ ਸਕੀ।

Sunny Mehra

This news is Content Editor Sunny Mehra