ਅਲਤਾਫ ਹੁਸੈਨ ਨੂੰ ਝਟਕਾ, ਕਰਾਚੀ ਐੱਮ. ਕਿਊ. ਐੱਮ. ਦੇ 19 ਦਫਤਰ ਢਾਹੇ ਗਏ

08/28/2016 12:45:41 PM

ਕਰਾਚੀ—  ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੇ ਕਰਾਚੀ ਸਥਿਤ ਤਕਰੀਬਨ 19 ਦਫਤਰਾਂ ਨੂੰ ਸਿੰਧ ਸਰਕਾਰ ਨੇ ਢਾਹ ਦਿੱਤਾ ਹੈ। ਬਸ ਇੰਨਾ ਹੀ ਨਹੀਂ ਐੱਮ. ਕਿਊ. ਐੱਮ. ਹੈੱਡਕੁਆਟਰ ਸਮੇਤ ਉਸ ਦੇ 219 ਦਫਤਰਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਸਿੰਧ ਸੂਬੇ ਦੀ ਸਰਕਾਰ ਅਤੇ ਕਾਨੂੰਨ ਇਨਫੋਰਸਮੈਟ ਏਜੰਸੀਆਂ ਨੇ ਕਰਾਚੀ ਦੇ ਵੱਖ-ਵੱਖ ਇਲਾਕਿਆਂ ''ਚ ਸਥਿਤ ਐੱਮ. ਕਿਊ. ਐੱਮ. ਦੇ ਦਫਤਰਾਂ ਨੂੰ ਇਸ ਲਈ ਢਾਹ ਦਿੱਤਾ, ਕਿਉਂਕਿ ਉਨ੍ਹਾਂ ਪਲਾਂਟਾਂ ''ਚ ਸਕੂਲਾਂ, ਖੇਡ ਦੇ ਮੈਦਾਨਾਂ ਲਈ ਨਿਸ਼ਾਨ ਲਾਏ ਗਏ ਸਨ, ਜਿੱਥੇ ਗੈਰ-ਕਾਨੂੰਨੀ ਰੂਪ ਨਾਲ ਦਫਤਰ ਬਣਾਏ ਗਏ ਸਨ।
ਦੱਸਣ ਯੋਗ ਹੈ ਕਿ ਐੱਮ. ਕਿਊ. ਐੱਮ. ਨੇਤਾ ਅਲਤਾਫ ਹੁਸੈਨ ਨੇ ਪਾਕਿਸਤਾਨ ਦੇ ਵਿਰੋਧ ''ਚ ਟਿੱਪਣੀ ਕੀਤੀ ਸੀ। ਪਾਕਿਸਤਾਨ ਨੇ ਭੜਕਾਊ ਭਾਸ਼ਣਾਂ ਲਈ ਹੁਸੈਨ ''ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਹੀ ਐੱਮ. ਕਿਊ. ਐੱਮ. ਵਰਕਰਾਂ ਨੇ ਨਿਊਜ਼ ਚੈਨਲ ਦੇ ਦਫਤਰ ''ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਨੀਮ ਫੌਜੀ ਫੋਰਸ ਅਤੇ ਪਾਕਿਸਤਾਨ ਰੇਂਜਰਸ ਨੇ्ਐੱਮ. ਕਿਊ. ਐੱਮ.हਦੇ 30 ਸੀਨੀਅਰ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਤੋਂ ਬਾਅਦ ਪਾਰਟੀ ਦਫਤਰਾਂ ਨੂੰ ਡਿਗਾਉਣ ਅਤੇ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ।

Tanu

This news is News Editor Tanu