ਕੈਲਾਸ਼ ਮਾਨਸਰੋਵਰ ''ਤੇ ਚੀਨ ਨੇ ਬਣਾਈ ਮਿਜ਼ਾਈਲ ਸਾਈਟ, ਨਿਸ਼ਾਨੇ ''ਤੇ ਭਾਰਤ ਦੇ ਸ਼ਹਿਰ

09/02/2020 6:25:10 PM

ਵਾਸ਼ਿੰਗਟਨ/ਬੀਜਿੰਗ (ਬਿਊਰੋ): ਭਾਰਤ ਦੇ ਖਿਲਾਫ਼ ਸਾਜਿਸ਼ਾਂ ਰਚਣ ਤੋਂ ਚੀਨ ਬਾਜ਼ ਨਹੀਂ ਆ ਰਿਹਾ। ਤਾਜ਼ਾ ਸੈਟੇਲਾਈਟ ਤਸਵੀਰਾਂ ਵਿਚ ਪਤਾ ਚੱਲਿਆ ਹੈ ਕਿ ਚੀਨ ਨੇ ਕੈਲਾਸ਼-ਮਾਨਸਰੋਵਰ ਝੀਲ ਦੇ ਨੇੜੇ ਮਿਜ਼ਾਈਲ ਸਾਈਟ ਦਾ ਨਿਰਮਾਣ ਕਰ ਕੇ ਜ਼ਮੀਨ ਤੋਂ ਹਵਾ ਵਿਚ ਨਿਸ਼ਾਨਾ ਲਗਾਉਣ ਵਾਲੀਆਂ ਮਿਜ਼ਾਈਲਾਂ ਨੂੰ ਤਾਇਨਾਤ ਕੀਤਾ ਹੈ। ਦੀ ਇਪੋਕ ਟਾਈਮਜ਼ ਦੀ ਰਿਪੋਰਟ ਵਿਚ ਮਾਹਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈਕਿ ਮਿਜ਼ਾਈਲ ਦਾ ਘਟਨਾਕ੍ਰਮ ਚੀਨ ਵੱਲੋਂ ਲਗਾਤਾਰ ਜਾਰੀ ਉਕਸਾਵੇ ਦੀ ਰਣਨੀਤੀ ਦਾ ਅਗਲਾ ਕਦਮ ਹੈ।

ਤਣਾਅ ਵਧਣ ਦਾ ਖਦਸ਼ਾ
ਚੀਨ ਦੇ ਇਸ ਕਦਮ ਨਾਲ ਭਾਰਤ ਦੇ ਨਾਲ ਉਸ ਦੇ ਸੰਬੰਧ ਸਰਹੱਦ 'ਤੇ ਹੋਰ ਵੀ ਤਣਾਅਪੂਰਨ ਹੋਣ ਦੀ ਪੂਰੀ ਸੰਭਾਵਨਾ ਹੈ। ਓਪਨ ਸੋਰਸ ਇੰਟੈਲੀਜੈਂਸ ਦੀਆਂ ਸੈਟੇਲਾਈਟ ਤਸਵੀਰਾਂ ਦੇ ਮੁਤਾਬਕ, ਚੀਨ ਨੇ ਕੈਲਾਸ਼-ਮਾਨਸਰੋਵਰ ਦੇ ਇਲਾਕੇ ਵਿਚ ਨਾ ਸਿਰਫ ਆਪਣੀ ਮਿਲਟਰੀ ਤਾਇਨਾਤੀ ਵਧਾਈ ਹੈ ਸਗੋਂ ਉਹ ਮਾਨਸਰੋਵਰ ਦੇ ਨੇੜੇ ਇਕ ਮਿਜ਼ਾਈਲ ਸਾਈਟ ਦਾ ਨਿਰਮਾਣ ਵੀ ਕਰ ਰਿਹਾ ਹੈ। ਚੀਨ ਨਹੀਂ ਚਾਹੁੰਦਾ ਕਿ ਸਰਹੱਦ 'ਤੇ ਸ਼ਾਂਤੀ ਬਣੀ ਰਹੇ।

2,200 ਕਿਲੋਮੀਟਰ ਦੂਰੀ ਤੱਕ ਨਿਸ਼ਾਨਾ ਲਗਾਉਣ ਦੀ ਸਮਰੱਥਾ
ਰਾਏਪੁਰ ਸਥਿਤ ਪੰਡਿਤ ਰਵੀਸ਼ੰਕਰ ਸ਼ੁਕਲਾ ਯੂਨੀਵਰਸਿਟੀ ਵਿਚ ਰੱਖਿਆ ਖੇਤਰ ਵਿਸ਼ੇ ਦੇ ਪ੍ਰੋਫੈਸਰ ਗਿਰੀਸ਼ਕਾਂਤ ਪਾਂਡੇ ਨੇ ਫੋਨ 'ਤੇ ਇਪੋਕ ਟਾਈਮਜ਼ ਨੂੰ ਦੱਸਿਆ ਕਿ ਕੈਲਾਸ਼-ਮਾਨਸਰੋਵਰ ਵਿਚ ਮਿਜ਼ਾਈਲ ਬੇਸ ਬਣਾਉਣਾ ਚੀਨ ਦੀ ਤਿੱਬਤ ਆਟੋਮੋਨਜ਼ ਖੇਤਰ (ਟੀ.ਏ.ਆਰ.) ਦੀ ਵਿਆਪਕ ਮਿਲਟਰੀਕਰਨ ਕਰਨ ਦੀ ਨੀਤੀ ਦੇ ਤਹਿਤ ਕੀਤਾ ਜਾ ਰਿਹਾ ਹੈ। ਕੈਲਾਸ਼-ਮਾਨਸਰੋਵਰ ਦੇ ਨੇੜੇ ਡੀ.ਐੱਫ.-21 ਨਾਮ ਦੀ ਮਿਜ਼ਾਈਲ ਤਾਇਨਾਤ ਕੀਤੀ ਗਈ ਹੈ। ਇਹ ਮੱਧਮ ਰੇਂਜ ਦੀ ਬੈਲਿਸਟਿਕ ਮਿਜ਼ਾਈਲ 2,200 ਕਿਲੋਮੀਟਰ ਦੀ ਦੂਰ ਤੱਕ ਨਿਸ਼ਾਨਾ ਲਗਾ ਸਕਦੀ ਹੈ।

ਮਿਜ਼ਾਈਲ ਦੇ ਨਿਸ਼ਾਨੇ 'ਤੇ ਨਵੀਂ ਦਿੱਲੀ 
ਦੱਸਿਆ ਜਾਂਦਾ ਹੈ ਕਿ ਮਿਜ਼ਾਈਲ ਦੇ ਦਾਇਰੇ ਵਿਚ ਨਵੀਂ ਦਿੱਲੀ ਸਮੇਤ ਉੱਤਰ ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰ ਆਉਂਦੇ ਹਨ। ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦਾ ਘਰ ਕਹੇ ਜਾਣ ਵਾਲੇ ਪਵਿੱਤਰ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਹਿੰਦੂਆਂ ਸਮੇਤ ਚਾਰ ਧਰਮਾਂ ਨਾਲ ਜੁੜੇ ਹੋਏ ਹਨ। ਭਾਰਤ ਵਿਚ ਇਸ ਦਾ ਵੱਡਾ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ। ਤਿੱਬਤੀ ਬੌਧ ਇਸ ਪਰਬਤ ਨੂੰ ਰਾਜਾ ਰਿਮਪੋਚੇ ਬੁਲਾਉਂਦੇ ਹਨ। ਉੱਥੇ ਜੈਨ ਧਰਮ ਦੇ ਲੋਕ ਇਸ ਨੂੰ ਅਸਤਪਾੜਾ ਪਰਬਤ ਕਹਿੰਦੇ ਹਨ, ਜਿੱਥੇ ਉਹਨਾਂ ਦੇ 24 ਧਾਰਮਿਕ ਗੁਰੂਆਂ ਵਿਚੋਂ ਪਹਿਲੇ ਨੂੰ ਧਾਰਮਿਕ ਗਿਆਨ ਦੀ ਪ੍ਰਾਪਤੀ ਹੋਈ ਸੀ। 

ਪੜ੍ਹੋ ਇਹ ਅਹਿਮ ਖਬਰ- 30 ਸਾਲਾਂ 'ਚ ਪਹਿਲੀ ਵਾਰ ਆਸਟ੍ਰੇਲੀਆ ਆਰਥਿਕ ਮੰਦੀ ਦੀ ਚਪੇਟ 'ਚ

ਇਸੇ ਤਰ੍ਹਾਂ ਤਿੱਬਤ ਵਿਚ ਬੌਧ ਧਰਮ ਤੋਂ ਪਹਿਲਾਂ ਬੋਨ ਧਰਮ ਦੀ ਮਾਨਤਾ ਦੇ ਮੁਤਾਬਕ, ਤਾਈ ਪਰਬਤ 'ਤੇ ਆਕਾਸ਼ ਦੀ ਦੇਵੀ ਸਿਪਾਈਮੇਨ ਦਾ ਨਿਵਾਸ ਹੈ। ਚੀਨ ਦੀ ਇਹ ਮਿਜ਼ਾਈਲ ਸਾਈਟ ਚਾਰ ਨਦੀਆਂ ਸਿੰਧੂ, ਬ੍ਰਹਮਪੁੱਤਰ, ਸਤਲੁਜ ਅਤੇ ਕਰਨਾਲੀ ਦੇ ਉਦਗਮ ਸਥਲ 'ਤੇ ਹੈ।

ਚੀਨ ਦਾ ਇਰਾਦਾ ਹੋਇਆ ਜ਼ਾਹਰ
ਪਾਂਡੇ ਨੇ ਦੱਸਿਆ ਕਿ ਭਾਰਤ ਨਾਲ ਲੱਗਦੀ ਸਰੱਹਦ 'ਤੇ ਸਾਲ 2008-2010 ਦੇ ਵਿਚ ਚੀਨ ਨੇ 180 ਰਣਨੀਤਕ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਹਨਾਂ ਵਿਚ ਚਾਰ ਵੱਡੀਆਂ ਹਵਾਈ ਪੱਟੀਆਂ, 14 ਛੋਟੀ ਇਕਾਈਆਂ ਅਤੇ 17 ਰਡਾਰ ਸਟੇਸ਼ਨ ਸ਼ਾਮਲ ਹਨ। ਪਾਂਡੇ ਨੇ ਇਹ ਵੀ ਦੱਸਿਆ ਕਿ ਚੀਨ ਇਹਨਾਂ ਮਿਜ਼ਾਈਲਾਂ ਦੇ ਜ਼ਰੀਏ ਭਾਰਤ ਅਤੇ ਹਿੰਦ ਮਹਾਸਾਗਰ ਨੂੰ ਆਪਣੇ ਨਿਸ਼ਾਨੇ 'ਤੇ ਲੈਣਾ ਚਾਹੁੰਦਾ ਹੈ।

Vandana

This news is Content Editor Vandana