ਟਰੂਡੋ ਸਵਾਲ ਤਾਂ ਸਾਰੇ ਸੁਣ ਲੈਂਦੇ ਨੇ ਪਰ ਜਵਾਬ ਕਿਸੇ ਦਾ ਨਹੀਂ ਦਿੰਦੇ!

05/07/2017 5:14:25 PM

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਾਲ ਤਾਂ ਸਾਰੇ ਸੁਣ ਲੈਂਦੇ ਹਨ ਪਰ ਜਵਾਬ ਕਿਸੇ ਦਾ ਨਹੀਂ ਦਿੰਦੇ। ਇਹ ਕਹਿਣਾ ਹੈ ਵਿਰੋਧੀ ਧਿਰ ਦੇ ਨੇਤਾ ਟੋਮ ਮਲਕੇਅਰ ਦਾ। ਐੱਨ. ਡੀ. ਪੀ. ਨੇਤਾ ਟੌਮ ਮਲਕੇਅਰ ਨੇ ਕਿਹਾ ਕਿ ਟਰੂਡੋ ਨੇ ਹਫਤੇ ਵਿਚ ਇਕ ਦਿਨ ਲੋਕਾਂ ਅਤੇ ਬਾਕੀਆਂ ਦੇ ਸਵਾਲ ਸੁਣਨ ਨੂੰ ਰੱਖਿਆ ਹੈ ਅਤੇ ਉਸ ਦੌਰਾਨ ਉਹ ਲੋਕਾਂ ਦੇ ਸਾਰੇ ਪ੍ਰਸ਼ਨ ਸੁਣਦੇ ਵੀ ਹਨ ਪਰ ਸਾਰਿਆਂ ਦੇ ਜਵਾਬ ਉਨ੍ਹਾਂ ਕੋਲ ਨਹੀਂ ਹੁੰਦੇ। ਇੱਥੇ ਦੱਸ ਦੇਈਏ ਕਿ ਐੱਨ. ਡੀ. ਪੀ. ਦੇ ਐੱਮ. ਪੀ. ਮੈਥਿਊ ਦੁਬੇ ਨੇ ਟਰੂਡੋ ਤੋਂ ਪੁੱਛਿਆ ਸੀ ਕਿ ਭਵਿੱਖ ਵਿਚ ਕਿਸੇ ਪ੍ਰਧਾਨ ਮੰਤਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਹਫਤੇ ਵਿਚ ਇਕ ਦਿਨ ਕਿਉਂ ਨਹੀਂ ਰੱਖਣਾ ਚਾਹੀਦਾ ਤਾਂ ਇਸ ਦਾ ਟਰੂਡੋ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। 
ਇਨ੍ਹਾਂ ਨੇਤਾਵਾਂ ਦਾ ਕਹਿਣਾ ਸੀ ਕਿ ਟਰੂਡੋ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ। ਉਹ ਜਾਂਚਕਰਤਾਵਾਂ ਨੂੰ ਕੋਈ ਜਵਾਬ ਨਹੀਂ ਦਿੰਦੇ। ਉਨ੍ਹਾਂ ਦਾ ਇਸ਼ਾਰਾ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਹਾਮਾਸ ਦੇ ਦੌਰੇ ''ਤੇ ਹੋਏ ਖਰਚੇ ਦੀ ਨੈਤਿਕਤਾ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਜਾਂਚ ਵੱਲ ਸੀ।

Kulvinder Mahi

This news is News Editor Kulvinder Mahi