'ਹੈਲੋਵੀਨ ਡੇਅ' ਮੌਕੇ ਪ੍ਰਧਾਨ ਮੰਤਰੀ ਟਰੂਡੋ ਪਰਿਵਾਰ ਸਮੇਤ ਦਿਖਾਈ ਦਿੱਤੇ ਖਾਸ ਲੁੱਕ 'ਚ (ਤਸਵੀਰਾਂ)

11/01/2017 12:27:18 PM

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਲੋਵੀਨ ਡੇਅ ਨੂੰ ਪਰਿਵਾਰ ਨਾਲ ਮਨਾਇਆ। ਉਹ ਤੇ ਉਨ੍ਹਾਂ ਦਾ ਪਰਿਵਾਰ ਬਹੁਤ ਪਿਆਰਾ ਲੱਗ ਰਿਹਾ ਸੀ। ਟਰੂਡੋ ਨੇ ਕਲਾਰਕ ਕੈਂਟ ਅਤੇ ਸੁਪਰਮੈਨ ਦੀ ਤਰ੍ਹਾਂ ਪਹਿਰਾਵਾ ਪਹਿਨਿਆ ਹੋਇਆ ਸੀ ਕਿਉਂਕਿ ਬੱਚਿਆਂ ਨੂੰ ਸੁਪਰਮੈਨ ਬਹੁਤ ਪਸੰਦ ਹੈ। ਉੱਥੇ ਹੀ ਟਰੂਡੋ ਦੀ ਪਤਨੀ ਅਤੇ ਉਨ੍ਹਾਂ ਦੇ ਬੱਚੇ ਕਿਸੇ ਤੋਂ ਘੱਟ ਨਹੀਂ ਲੱਗ ਰਹੇ ਸਨ। 


ਟਰੂਡੋ ਨੇ ਫੇਸਬੁੱਕ 'ਤੇ ਬੱਚਿਆਂ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਲਿਖਿਆ,'ਸੁਪਰ ਹੈਲੋਵੀਨ'। ਟਰੂਡੋ ਨੇ ਗਰੀਕੀ ਚਸ਼ਮਾ ਪਹਿਨਿਆ ਸੀ ਅਤੇ ਵਾਲਾਂ ਨੂੰ ਵੀ ਉਸ ਦੀ ਲੁੱਕ ਵਾਂਗ ਬਣਾਇਆ ਹੋਇਆ ਸੀ। ਸਫੇਦ ਕਮੀਜ਼ ਦੇ ਥੱਲੇ ਸੁਪਰਮੈਨ ਦਾ ਪਹਿਰਾਵਾ ਪਹਿਨਿਆ ਸੀ ਤੇ ਬਟਨ ਖੁੱਲ੍ਹੇ ਰੱਖੇ ਸਨ। ਇਹ ਤਿਉਹਾਰ ਬੱਚਿਆਂ ਤੇ ਵੱਡਿਆਂ ਸਭ ਦੀ ਪਸੰਦ ਹੈ ਅਤੇ ਟਰੂਡੋ ਜ਼ਿਆਦਾਤਰ ਹਰ ਹੈਲੋਵੀਨ 'ਤੇ ਬੱਚਿਆਂ ਦੇ ਕਾਰਟੂਨ ਕਰੈਕਟਰ ਵਰਗੀ ਲੁੱਕ 'ਚ ਦਿਖਾਈ ਦਿੰਦੇ ਹਨ।