ਕੈਨੇਡਾ ਵੱਲੋਂ ਵੱਡਾ ਐਲਾਨ, ਕੋਵਿਡ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਦੇਵੇਗਾ 60 ਕਰੋੜ ਰੁਪਏ

04/28/2021 7:01:37 PM

ਓਟਾਵਾ (ਭਾਸ਼ਾ): ਕੈਨੇਡੀਅਨ ਸਰਕਾਰ ਨੇ ਸਭ ਤੋਂ ਖਰਾਬ ਕੋਵਿਡ-19 ਲਹਿਰ ਦੇ ਫੈਲਣ ਤੋਂ ਬਾਅਦ ਸਾਹਮਣੇ ਆਈ ਸਥਿਤੀ ਨਾਲ ਨਜਿੱਠਣ ਲਈ ਭਾਰਤ ਨੂੰ 10 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 60 ਕਰੋੜ ਰੁਪਏ) ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਕੈਨੇਡਾ ਤੋਂ ਇਲਾਵਾ ਹੋਰ ਵੀ ਕਈ ਦੇਸ਼ ਭਾਰਤ ਨੂੰ ਸਹਾਇਤਾ ਸਮੱਗਰੀ ਪਹੁੰਚਾ ਰਹੇ ਹਨ।ਕੈਨੇਡੀਅਨ ਮੰਤਰੀ ਕਰੀਨਾ ਗੋਲਡ ਨੇ ਮੰਗਲਵਾਰ ਰਾਤ ਟਵੀਟ ਕੀਤਾ,"ਅੱਜ ਐਲਾਨ ਕੀਤਾ ਗਿਆ: ਅਸੀਂ @redcrosscanada ਦੁਆਰਾ @IndianRedCross ਨੂੰ 10 ਮਿਲੀਅਨ ਡਾਲਰ ਭਾਰਤ ਵਿਚ ਲੋਕਾਂ ਦਾ ਸਮਰਥਨ ਕਰਨ ਲਈ ਮੁਹੱਈਆ ਕਰਵਾ ਰਹੇ ਹਾਂ ਕਿਉਂਕਿ ਉਹ #COVID19 ਦਾ ਮੁਕਾਬਲਾ ਕਰਦੇ ਹਨ।"

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਟਵੀਟ ਨੂੰ ਕੈਪਸ਼ਨ ਦੇ ਨਾਲ ਰੀਟਵੀਟ ਕੀਤਾ,“ਇਸ ਸਮੇਂ ਭਾਰਤ ਦੇ ਲੋਕ ਦੁਖਦਾਈ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਐਂਬੂਲੈਂਸ ਸੇਵਾਵਾਂ ਤੋਂ ਲੈ ਕੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ ਲਈ ਹਰ ਚੀਜ਼ ਦੀ ਸਹਾਇਤਾ ਲਈ ਅਸੀਂ @RedCrossCanada ਦੁਆਰਾ @IndianRedCross ਨੂੰ 10 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਹੇ ਹਾਂ। ਅਸੀਂ ਵਾਧੂ ਮੈਡੀਕਲ ਸਪਲਾਈ ਵੀ ਦਾਨ ਕਰਨ ਲਈ ਤਿਆਰ ਹਾਂ।''

ਪੜ੍ਹੋ ਇਹ ਅਹਿਮ ਖਬਰ - ਕੋਵੈਕਸੀਨ ਕੋਵਿਡ-19 ਦੇ 617 ਰੂਪਾਂ ਨੂੰ ਬੇਅਸਰ ਕਰਨ 'ਚ ਸਮਰੱਥ

ਇੱਥੇ ਦੱਸ ਦਈਏ ਕਿ ਭਾਰਤ ਵਿੱਚ ਬੁੱਧਵਾਰ ਨੂੰ ਲਗਾਤਾਰ ਸੱਤਵੇਂ ਦਿਨ ਤਿੰਨ ਲੱਖ ਤੋਂ ਵੱਧ ਤਾਜ਼ਾ ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੁੱਲ 3,60,960 ਨਵੇਂ ਕੇਸ ਸਾਹਮਣੇ ਆਏ ਅਤੇ 3,293 ਮੌਤਾਂ ਹੋਈਆਂ।

ਨੋਟ- ਕੈਨੇਡਾ ਵੱਲੋਂ ਵੱਡਾ ਐਲਾਨ, ਕੋਵਿਡ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਦੇਵੇਗਾ 60 ਕਰੋੜ ਰੁਪਏ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana