ਜੱਜ ਕੈਵਨਾਗ ''ਤੇ ਡੈਮੋਕ੍ਰੇਟਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ : ਟਰੰਪ

09/19/2018 6:47:47 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ 'ਚ ਜੱਜ ਦੇ ਅਹੁਦੇ ਲਈ ਨਾਮਜ਼ਦ ਕੀਤੇ ਗਏ ਬ੍ਰੇਟ ਕੈਵਨਾਗ 'ਤੇ ਲੱਗੇ ਜਿਨਸੀ ਸੋਸ਼ਣ ਦੇ ਦੋਸ਼ਾਂ 'ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਰਾਜਨੀਤਕ ਫਾਇਦੇ ਚੁੱਕਣ ਨੂੰ ਲੈ ਕੇ ਵਿਰੋਧੀ ਧਿਰ ਦੀ ਡੈਮੋਕ੍ਰੇਟਿਕ ਪਾਰਟੀ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਜੱਜ ਕੈਵਨਾਗ ਨਾਲ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ।

ਕ੍ਰਿਸਟੀਨ ਫੋਰਡ ਨਾਂ ਦੀ ਇਕ ਪ੍ਰੋਫੈਸਰ ਨੇ ਕੈਵਨਾਗ 'ਤੇ ਜਿਨਸੀ ਸੋਸ਼ਣ ਦਾ ਦੋਸ਼ ਲਾਉਂਦੇ ਹੋਏ ਕਿਹਾ, 'ਕਰੀਬ 36 ਸਾਲ ਪਹਿਲਾਂ ਹਾਈ ਸਕੂਲ 'ਚ ਇਕ ਪਾਰਟੀ ਦੌਰਾਨ ਕੈਵਨਾਗ ਨੇ ਉਨ੍ਹਾਂ ਦੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ ਸੀ।' ਅਮਰੀਕਾ ਦੀ ਯਾਤਰਾ 'ਤੇ ਆਏ ਪੋਲੈਂਡ ਦੇ ਰਾਸ਼ਟਰਪਤੀ ਅੰਦ੍ਰੇਜ਼ ਡੁਡਾ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ, 'ਸੱਚ ਕਹਾਂ ਤਾਂ ਮੈਨੂੰ ਉਨ੍ਹਾਂ (ਡੋਨਾਲਡ ਟਰੰਪ) ਲਈ ਕਾਫੀ ਬੁਰਾ ਲੱਗ ਰਿਹਾ ਹੈ ਕਿ ਉਨ੍ਹਾਂ ਅਜਿਹੇ ਹਲਾਤਾਂ 'ਚੋਂ ਗੁਜਰਣਾ ਪੈ ਰਿਹਾ ਹੈ।'

ਟਰੰਪ ਨੇ ਆਖਿਆ, ਉਹ ਅਜਿਹੇ ਵਿਅਕਤੀ ਨਹੀਂ ਹਨ, ਜਿਨ੍ਹਾਂ ਦੇ ਨਾਲ ਅਜਿਹਾ ਹੋਣਾ ਚਾਹੀਦਾ ਹੈ। ਇਹ ਮਾਮਲਾ ਪਹਿਲਾਂ ਸਾਹਮਣੇ ਆਉਣਾ ਚਾਹੀਦਾ ਸੀ ਅਤੇ ਇਸ ਨੂੰ ਪਹਿਲਾਂ ਹੀ ਹੱਲ ਕਰ ਲੈਣਾ ਚਾਹੀਦਾ ਸੀ। ਤੁਸੀਂ ਸੁਣਵਾਈ ਖਤਮ ਹੋਣ ਦਾ ਇੰਤਜ਼ਾਰ ਨਹੀਂ ਕਰਦੇ ਹੋ ਅਤੇ ਅਚਾਨਕ ਹੀ ਤੁਸੀਂ ਇਸ ਨੂੰ ਲੈ ਆਉਂਦੇ ਹੋ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਮਾਮਲੇ ਦੀ ਜਾਂਚ ਐੱਫ. ਬੀ. ਆਈ. ਤੋਂ ਕਰਾਉਣ ਦਾ ਸਮਰਥਨ ਕਰਨਗੇ, ਟਰੰਪ ਨੇ ਆਖਿਆ ਕਿ ਉਹ ਮਾਮਲੇ ਨੂੰ ਜਲਦ ਹੱਲ ਕਰਨਾ ਚਾਹੁੰਦੇ ਹਨ।