ਜੌਰਡਨ ਨੇ ਮਸ਼ਹੂਰ ਗੇਮ PUBG ''ਤੇ ਲਗਾਈ ਪਾਬੰਦੀ

07/08/2019 4:24:50 PM

ਅਮਾਨ (ਬਿਊਰੋ)— ਅਰਬ ਦੇਸ਼ ਜੌਰਡਨ ਨੇ ਸ਼ਨੀਵਾਰ ਨੂੰ ਦੇਸ਼ ਦੇ ਨਾਗਰਿਕਾਂ 'ਤੇ ਪੈਣ ਵਾਲੇ ਨਕਰਾਤਮਕ ਪ੍ਰਭਾਵਾਂ ਦਾ ਹਵਾਲਾ ਦਿੰਦੇ ਹੋਏ ਲੋਕਪ੍ਰਿਅ ਪਰ ਭਿਆਨਕ ਆਨਲਾਈਨ ਗੇਮ PUBG 'ਤੇ ਪਾਬੰਦੀ ਲਗਾ ਦਿੱਤੀ। ਅਕਸਰ ਇਸ ਆਨਲਾਈਨ ਗੇਮ ਦੀ ਤੁਲਨਾ ਬਲਾਕਬਸਟਰ ਕਿਤਾਬ ਅਤੇ ਫਿਲਮ ਸੀਰੀਜ਼ 'ਦੀ ਹੰਗਰ ਗੇਮਸ' ਨਾਲ ਕੀਤੀ ਜਾਂਦੀ ਹੈ। ਪੀ.ਯੂ.ਬੀ.ਜੀ. ਮੌਤ ਦੀ ਆਭਾਸੀ ਲੜਾਈ ਵਿਚ ਇਕ-ਦੂਜੇ ਵਿਰੁੱਧ ਕੈਰੇਕਟਰਸ (characters) ਨੂੰ ਰੱਖਦਾ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਲੋਕਪ੍ਰਿਅ ਮੋਬਾਈਲ ਗੇਮਾਂ ਵਿਚੋਂ ਇਕ ਬਣ ਚੁੱਕੀ ਹੈ। 

ਜੌਰਡਨ ਦੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਦੇ ਇਕ ਸੂਤਰ ਨੇ ਇਸ ਖੇਡ ਦੇ ਬਾਰੇ ਵਿਚ ਚਿਤਾਵਨੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਖੇਡ ਆਪਣੇ ਯੂਜ਼ਰਸ 'ਤੇ ਨਕਰਾਤਮਕ ਪ੍ਰਭਾਵ ਪਾਉਂਦੀ ਹੈ, ਜਿਸ ਕਾਰਨ ਇਸ ਨੂੰ ਅਧਿਕਾਰਕ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਇਰਾਕ, ਨੇਪਾਲ, ਭਾਰਤੀ ਰਾਜ ਗੁਜਰਾਤ ਅਤੇ ਇੰਡੋਨੇਸ਼ੀਆਈ ਸੂਬੇ ਆਚੇ ਵਿਚ ਲਗਾਈਆਂ ਗਈਆਂ ਪਾਬੰਦੀਆਂ ਵਾਂਗ ਹੀ ਚੁੱਕਿਆ ਗਿਆ ਹੈ।

Vandana

This news is Content Editor Vandana