ਜਾਨ ਸੀਨਾ ਨੂੰ ਕਾਰ ਵੇਚਣੀ ਪਈ ਮਹਿੰਗੀ, ਕੰਪਨੀ ਨੇ ਕੀਤਾ ਕੇਸ

12/03/2017 8:12:16 PM

ਨਿਊਯਾਰਕ (ਏਜੰਸੀ)- ਫੋਰਡ ਕੰਪਨੀ ਵਲੋਂ ਜਦੋਂ ਆਪਣੀ ਨਵੀਂ ਕਾਰ ਦਾ ਮਾਡਲ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਇਸ ਲਈ ਇਕ ਬ੍ਰਾਂਡ ਅੰਬੈਸਡਰ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਇਕੋ-ਇਕ ਵਿਅਕਤੀ ਬਾਰੇ ਸੁੱਝਿਆ, ਜੋ ਕਿ ਰੈਸਲਰ ਤੋਂ ਅਭਿਨੇਤਾ ਜਾਨ ਸੀਨਾ ਹਨ।ਜਾਨ ਸੀਨਾ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਹੈ। ਇਸ ਲਈ ਕੰਪਨੀ ਨੇ ਜਾਨ ਸੀਨਾ ਨੂੰ ਆਪਣੀ ਫੋਰਡ ਜੀ.ਟੀ. ਦੇਣ ਦਾ ਇਰਾਦਾ ਬਣਾਇਆ। ਕੰਪਨੀ ਵਲੋਂ ਸੀਨਾ ਨਾਲ ਇਕ ਛੋਟਾ ਜਿਹਾ ਸਮਝੌਤਾ ਕੀਤਾ, ਜਿਸ ’ਤੇ ਸੀਨਾ ਵਲੋਂ ਦਸਤਖਤ ਵੀ ਕੀਤੇ ਗਏ। ਇਕ ਵੈਬਸਾਈਟ ਦੀ ਖਬਰ ਮੁਤਾਬਕ ਸੀਨਾ ਨੇ ਕਥਿਤ ਤੌਰ ’ਤੇ ਆਪਣੀ ਨਵੀਂ ਫੋਰਡ ਜੀ.ਟੀ. ਨੂੰ ਵੇਚ ਦਿੱਤਾ, ਇਸ ਦਾ ਲਾਭ ਲੈਣ ਲਈ ਉਸ ਨੇ ਕੀਤੇ ਸਮਝੌਤੇ ਬਾਰੇ ਵੀ ਨਹੀਂ ਸੋਚਿਆ, ਜਦੋਂ ਫੋਰਡ ਕੰਪਨੀ ਨੂੰ ਕਾਰ ਵੇਚਣ ਬਾਰੇ ਪਤਾ ਲੱਗਾ ਤਾਂ ਮਿਸ਼ੀਗਨ ਦੇ ਯੂ.ਐਸ. ਡਿਸਟ੍ਰਿਕਟ ਕੋਰਟ ’ਚ ਸੀਨਾ ਖਿਲਾਫ ਕੇਸ ਕਰ ਦਿੱਤਾ ਗਿਆ। ਕੰਪਨੀ ਮੁਤਾਬਕ ਸੀਨਾ ਨੇ ਕਾਰ ਨੂੰ ਵੇਚ ਕੇ ਕਾਫੀ ਲਾਭ ਕਮਾਇਆ ਹੈ ਜਦੋਂ ਕਿ ਇਸ ਕਾਰਨ ਕੰਪਨੀ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। 
ਫੋਰਡ ਦੇ ਮੁਤਾਬਕ ਨਿਊ ਫੋਰਡ ਜੀ.ਟੀ. ਦੇ ਸਿਰਫ 1000 ਮਾਡਲ ਬਣਾਏ ਗਏ ਸਨ। ਕੰਪਨੀ ਨੇ ਸੀਨਾ ਨੂੰ ਇਹ ਕਾਰ ਇਸ ਸ਼ਰਤ ’ਤੇ 3.25 ਕਰੋਖ ਰੁਪਏ ਦੀ ਦਿੱਤੀ ਸੀ ਕਿ ਉਹ ਦੋ ਸਾਲ ਤੱਕ ਇਸ ਕਾਰ ਨੂੰ ਨਹੀਂ ਵੇਚਣਗੇ। ਪਰ ਕਾਰ ਵਿਚ ਬੈਠਣ ਵਿਚ ਦਿੱਕਤ ਆਉਣ ਕਾਰਨ ਉਨ੍ਹਾਂ ਨੇ ਇਸ ਕਾਰ ਨੂੰ ਵੇਚ ਦਿੱਤਾ।