UAE ''ਚ ਜਹਾਜ਼ਾਂ ''ਤੇ ਹੋਏ ਹਮਲੇ ਪਿੱਛੇ ਈਰਾਨ ਦਾ ਹੱਥ : US ਅਧਿਕਾਰੀ

05/29/2019 3:18:21 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ 'ਚ ਸੰਯੁਕਤ ਅਰਬ ਅਮੀਰਾਤ ਦੇ ਤਟੀ ਖੇਤਰ 'ਚ ਚਾਰ ਜਹਾਜ਼ਾਂ 'ਤੇ ਹੋਏ ਹਮਲੇ ਪਿੱਛੇ ਲਗਭਗ ਨਿਸ਼ਚਿਤ ਤੌਰ 'ਤੇ ਈਰਾਨ ਦਾ ਹੀ ਹੱਥ ਹੈ। ਬੋਲਟਨ ਨੇ ਯੂ. ਏ. ਈ. ਦੀ ਰਾਜਧਾਨੀ ਆਬੂਧਾਬੀ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਦੋ ਸਾਊਦੀ ਟੈਂਕਰਾਂ ਸਮੇਤ 4 ਜਹਾਜ਼ਾਂ 'ਤੇ ਹਮਲਾ ਲਗਭਗ ਨਿਸ਼ਚਿਤ ਤੌਰ 'ਤੇ ਈਰਾਨ ਵਲੋਂ ਸਮੁੰਦਰੀ ਫੌਜ ਬਾਰੂਦੀ ਸੁਰੰਗਾਂ ਰਾਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ 12 ਮਈ ਨੂੰ ਯੂ. ਏ. ਈ. ਦੇ ਤਟੀ ਖੇਤਰਾਂ 'ਚ ਓਮਾਨ ਸਾਗਰ 'ਚ ਹੋਏ ਹਮਲੇ 'ਚ 4 ਜਹਾਜ਼ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। 5 ਦੇਸ਼ਾਂ ਦੀ ਟੀਮ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਟੀਮ 'ਚ ਅਮਰੀਕੀ ਮਾਹਿਰ ਵੀ ਸ਼ਾਮਲ ਹਨ।