ਜੋਅ ਬਿਡੇਨ ਨੇ ਭਾਰਤੀ-ਅਮਰੀਕੀ ਬੀਬੀ ਨੂੰ 'ਡਿਜੀਟਲ ਚੀਫ ਆਫ ਸਟਾਫ' ਨਾਮਜ਼ਦ ਕੀਤਾ

06/30/2020 12:57:44 PM

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਭਾਰਤੀ ਮੂਲ ਦੇ ਅਮਰੀਕੀ ਮੇਧਾ ਰਾਜ ਨੂੰ ਆਪਣੀ ਡਿਜੀਟਲ ਚੀਫ਼ ਆਫ਼ ਸਟਾਫ਼ ਦੇ ਤੌਰ 'ਤੇ ਨਾਮਜ਼ਦ ਕੀਤਾ ਹੈ। ਇਹ ਅਹੁਦਾ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਬਹੁਤ ਮਹੱਤਵਪੂਰਣ ਹੈ, ਜੋ ਕੋਵਿਡ -19 ਮਹਾਂਮਾਰੀ ਕਾਰਨ ਪੂਰੀ ਤਰ੍ਹਾਂ ਡਿਜੀਟਲ ਰੂਪ ਵਿਚ ਚਲਾਇਆ ਜਾ ਰਿਹਾ ਹੈ।

ਬਿਡੇਨ ਦੇ ਚੋਣ ਪ੍ਰਚਾਰ ਮੁਹਿੰਮ ਨੇ ਕਿਹਾ ਕਿ ਰਾਜ ਡਿਜੀਟਲ ਵਿਭਾਗ ਦੇ ਸਾਰੇ ਪਹਿਲੂਆਂ 'ਤੇ ਕੰਮ ਕਰੇਗੀ ਅਤੇ ਡਿਜੀਟਲ ਨਤੀਜਿਆਂ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਕਾਰਗਰ ਬਣਾਉਣ ਲਈ ਤਾਲਮੇਲ ਕਰੇਗੀ। ਰਾਜ ਨੇ ਲਿੰਕਡਾਇਨ 'ਤੇ ਕਿਹਾ ਕਿ ਇਹ ਸਾਂਝਾ ਕਰਦੇ ਹੋਏ ਉਤਸ਼ਾਹਿਤ ਹਾਂ ਕਿ ਜੋਅ ਬਿਡੇਨ ਨੇ ਮੁਹਿੰਮ ਵਿਚ ਬਤੌਰ ਡਿਜੀਟਲ ਚੀਫ ਆਫ ਸਟਾਫ ਸ਼ਾਮਲ ਹੋਈ ਹੈ। ਚੋਣਾਂ ਵਿਚ 130 ਦਿਨ ਬਚੇ ਹਨ ਅਤੇ ਅਸੀਂ ਇਕ ਮਿੰਟ ਵੀ ਬਰਬਾਦ ਨਹੀਂ ਕਰਾਂਗੇ। 

ਉਹ ਨੇਤਾਲੁਕ ਪੀਟੇ ਬੁਟਿਗੇਗ ਦੇ ਚੋਣ ਪ੍ਰਚਾਰ ਮੁਹਿੰਮ ਨਾਲ ਸੀ, ਜਿਨ੍ਹਾਂ ਨੇ ਹੁਣ ਬਿਡੇਨ ਨੂੰ ਸਮਰਥਨ ਦਿੱਤਾ ਹੈ। ਇਹ ਕੋਰੋਨਾ ਵਾਇਰਸ ਕਾਰਨ ਮੁਹਿੰਮ ਨੂੰ ਲਗਭਗ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। 
2016 ਵਿਚ ਹਿਲੇਰੀ ਕਲਿੰਟਨ ਦੇ ਚੋਣ ਪ੍ਰਚਾਰ ਮੁਹਿੰਮ 'ਤੇ ਕੰਮ ਕਰ ਚੁੱਕੇ ਕਲਾਰਕ ਹਮਫਰੇ ਆਮ ਲੋਕਾਂ ਤੋਂ ਚੰਦਾ ਇਕੱਠਾ ਕਰਨ ਲਈ ਬਿਡੇਨ ਮੁਹਿੰਮ ਦੇ ਨਵੇਂ ਡਿਜੀਟਲ ਉਪਨਿਵੇਸ਼ਕ ਹੋਣਗੇ। ਉਹ ਕਮਲਾ ਹੈਰਿਸ ਦੀ ਚੋਣ ਪ੍ਰਚਾਰ ਮੁਹਿੰਮ ਨਾਲ ਜੁੜ ਰਹੇ ਹਨ। ਕ੍ਰਿਸ਼ਚਨ ਟਾਮ ਡਿਜੀਟਲ ਸਾਂਝੇਦਾਰੀ ਦੇ ਨਵੇਂ ਨਿਰਦੇਸ਼ਕ ਹੋਣਗੇ। ਪਿਛਲੇ ਕੁਝ ਮਹੀਨਿਆਂ ਤੋਂ ਬਿਡੇਨ ਜ਼ਿਆਦਾ ਤੋਂ ਜ਼ਿਆਦਾ ਡਿਜੀਟਲ ਮੁਹਿੰਮ ਚਲਾ ਕੇ ਤੇ ਆਨਲਾਈਨ ਮਾਧਿਅਮਾਂ ਤੋਂ ਚੰਦਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

Lalita Mam

This news is Content Editor Lalita Mam