ਜੋਅ ਬਾਈਡੇਨ ਨੇ ''ਮੈਮੋਰੀਅਲ ਡੇਅ'' ਮੌਕੇ ਅਰਲਿੰਗਟਨ ''ਚ ਸੈਨਿਕਾਂ ਨੂੰ ਕੀਤਾ ਯਾਦ

06/02/2021 10:03:37 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੈਮੋਰੀਅਲ ਡੇਅ ਮੌਕੇ ਅਰਲਿੰਗਟਨ ਨੈਸ਼ਨਲ ਕਬਰਸਤਾਨ ਵਿੱਚ ਪਹੁੰਚ ਕੇ ਅਮਰੀਕਾ ਦੇ ਯੁੱਧਾਂ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਮੱਥਾ ਟੇਕਦਿਆਂ ਉਹਨਾਂ ਦੀਆਂ ਕੁਰਬਾਨੀਆਂ ਦਾ ਗੁਣਗਾਨ ਕਰਦਿਆਂ ਸਨਮਾਨ ਦਿੱਤਾ। ਰਾਸ਼ਟਰਪਤੀ ਸੋਮਵਾਰ ਨੂੰ ਆਪਣੀ ਪਤਨੀ ਫਸਟ ਲੇਡੀ ਜਿਲ ਬਾਈਡੇਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡੱਗ ਐਮਹੋਫ ਨਾਲ ਵਰਜੀਨੀਆ ਦੇ ਇਸ ਕਬਰਸਤਾਨ ਦੇ ਸਮਾਰੋਹ ਵਿੱਚ ਸ਼ਾਮਲ ਹੋਏ, ਜੋ ਕਿ ਮ੍ਰਿਤਕ ਫੌਜੀਆਂ ਨੂੰ ਸਮਰਪਿਤ ਸੀ। 

ਇਸ ਸਮਾਰੋਹ ਦੌਰਾਨ ਬਾਈਡੇਨ ਬਹੁਤ ਜਜ਼ਬਾਤੀ ਦਿਖੇ ਅਤੇ ਉਹਨਾਂ ਦੀਆਂ ਅੱਖਾਂ ਵੀ ਗਿੱਲੀਆਂ ਸਨ ਅਤੇ ਬਾਈਡੇਨ ਨੇ ਅਮਰੀਕੀਆਂ ਨੂੰ ਰਾਸ਼ਟਰ ਦੇ ਆਦਰਸ਼ਾਂ ਲਈ ਸੈਨਿਕਾਂ ਦੀ ਲੜਾਈ ਨੂੰ ਯਾਦ ਕਰਦਿਆਂ ਉਨ੍ਹਾਂ ਨਾਇਕਾਂ ਨੂੰ ਯਾਦ ਰੱਖਣ ਲਈ ਕਿਹਾ ਜੋ ਕਿ ਅਮਰੀਕੀ ਲੋਕਤੰਤਰ ਲਈ ਲੜ ਰਹੇ ਸਨ। ਸਮਾਰੋਹ ਤੋਂ ਬਾਅਦ ਬਾਈਡੇਨ ਕਬਰਸਤਾਨ ਵਿੱਚ ਕਬਰਾਂ ਦੀ ਇੱਕ ਕਤਾਰ ਵਿੱਚ ਰੁਕ ਗਏ ਜਿੱਥੇ 400,000 ਦੇ ਕਰੀਬ ਸੈਨਿਕ ਦੱਬੇ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਦੂਜੇ ਸਭ ਤੋਂ ਸ਼ਹਿਰ 'ਚ ਵਧਾਈ ਗਈ ਤਾਲਾਬੰਦੀ ਮਿਆਦ

ਰੱਖਿਆ ਸਕੱਤਰ ਲੋਇਡ ਆਸਟਿਨ ਅਤੇ ਜਾਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਮਾਰਕ ਮਿਲਿਏ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ।ਇਸ ਤੋਂ ਪਹਿਲਾਂ ਐਤਵਾਰ ਨੂੰ, ਬਾਈਡੇਨ ਨੇ ਡੇਲਾਵੇਅਰ ਦੇ ਨਿਊਕੈਸਲ ਦੇ ਵਾਰ ਮੈਮੋਰੀਅਲ ਪਲਾਜ਼ਾ ਵਿਖੇ ਇੱਕ ਸਮਾਰੋਹ ਦੌਰਾਨ ਗੋਲਡ ਸਟਾਰ ਮਿਲਟਰੀ ਪਰਿਵਾਰਾਂ ਅਤੇ ਹੋਰ ਸੈਨਿਕਾਂ ਨੂੰ ਵੀ ਸੰਬੋਧਿਤ ਕੀਤਾ ਸੀ।

ਨੋਟ- ਜੋਅ ਬਾਈਡੇਨ ਨੇ ਅਰਲਿੰਗਟਨ 'ਚ ਸੈਨਿਕਾਂ ਨੂੰ ਕੀਤਾ ਯਾਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana