ਆਸਟ੍ਰੇਲੀਆ ਦੇ 5 ਸਟਾਰ ਹੋਟਲ ''ਚ ਜੌਬ ਕਰਦਾ ਹੈ ਇਹ ਕੁੱਤਾ, ਮਿਲਦੀਆਂ ਹਨ ਲਗਜ਼ਰੀ ਸਹੂਲਤਾਂ

10/24/2017 10:49:05 AM

ਸਿਡਨੀ (ਬਿਊਰੋ)— ਉਂਝ ਤਾਂ ਫਾਈਵ ਸਟਾਰ ਹੋਟਲ ਵਿਚ ਨੌਕਰੀ ਕਰਨ ਲਈ ਖਾਸ ਟਰੇਨਿੰਗ ਅਤੇ ਚੰਗੀ ਪਰਸਨੈਲਿਟੀ ਦੀ ਲੋੜ ਹੁੰਦੀ ਹੈ, ਜਿਸ ਵਿਚ ਸੁੰਦਰ ਅਤੇ ਤੇਜ਼ ਬੁੱਧੀ ਵਾਲੇ ਲੋਕ ਹੀ ਪਾਸ ਹੁੰਦੇ ਹਨ। ਇਨ੍ਹਾਂ ਫਾਈਵ ਸਟਾਰ ਹੋਟਲਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਖਾਸ ਸਹੂਲਤਾਂ ਨਹੀਂ ਮਿਲਦੀਆਂ ਪਰ ਆਸਟ੍ਰੇਲੀਆ ਦੇ ਇਕ ਫਾਈਵ ਸਟਾਰ ਹੋਟਲ ਵਿਚ ਇਕ ਕੁੱਤਾ ਨੌਕਰੀ ਕਰ ਰਿਹਾ ਹੈ ਅਤੇ ਉਸ ਨੂੰ ਇੱਥੇ ਲਗਜ਼ਰੀ ਸਹੂਲਤਾਂ ਮਿਲਦੀਆਂ ਹਨ। ਇਹ ਕੁੱਤਾ ਮਿਸਟਰ ਵਾਕਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਉਹ ਹੋਟਲ ਵਿਚ ਆਉਣ ਵਾਲੇ ਗਾਹਕਾਂ ਦੀ ਕਈ ਤਰ੍ਹਾਂ ਨਾਲ ਮਦਦ ਕਰਦਾ ਹੈ। ਆਸਟ੍ਰੇਲੀਆ ਵਿਚ ਫਾਈਵ ਸਟਾਰ Park Hyatt Melbourne hotel ਹੈ, ਜਿਸ ਵਿਚ 31 ਜੁਲਾਈ 2017 ਨੂੰ ਇਸ ਲੈਬਰਾਡੋਰ ਕੁੱਤੇ ਨੂੰ ਕੇਨਾਈਨ ਐਂਬੇਸੇਡਰ ਦੇ ਰੂਪ ਵਿਚ ਨੌਕਰੀ ਦਿੱਤੀ ਗਈ।

ਇਸ ਕੁੱਤੇ ਨੂੰ ਗਾਈਡ ਦੇ ਰੂਪ ਵਿਚ ਟਰੇਂਡ ਕੀਤਾ ਗਿਆ ਹੈ, ਜੋ ਹੋਟਲ ਵਿਚ ਆਉਣ ਵਾਲੇ ਲੋਕਾਂ ਦੀ ਕਈ ਤਰੀਕਿਆਂ ਨਾਲ ਮਦਦ ਕਰਦਾ ਹੈ। ਇਹ ਲੋਕਾਂ ਦੇ ਸਾਮਾਨ ਨੂੰ ਚੁੱਕ ਕੇ ਉਨ੍ਹਾਂ ਦੇ ਕਮਰੇ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਨੂੰ ਕਮਰਾ ਲੱਭਣ ਵਿਚ ਮਦਦ ਕਰਦਾ ਹੈ। ਜੇ ਕਿਸੇ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਉਸ ਦੀ ਮਦਦ ਲਈ ਤਿਆਰ ਰਹਿੰਦਾ ਹੈ।