WWE ਚੈਂਪੀਅਨਸ਼ਿਪ ਦਾ ਨਵਾਂ ''ਮਹਾਰਾਜਾ'' ਬਣਿਆ ਜਿੰਦਰ ਮਾਹਲ, ਗਿੱਧੇ-ਭੰਗੜੇ ਨਾਲ ਮਨਾਏ ਜਸ਼ਨ (ਵੀਡੀਓ)

05/25/2017 12:44:56 PM

ਵਾਸ਼ਿੰਗਟਨ— ਡਬਲਿਊ. ਡਬਲਿਊ. ਈ. ਚੈਂਪੀਅਨਸ਼ਿਪ ਜਿੱਤ ਕੇ ਪੰਜਾਬੀ ਸ਼ੇਰ ਜਿੰਦਰ ਮਾਹਲ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਮੂਲ ਦੇ ਇਸ ਕੈਨੇਡੀਅਨ ਪਹਿਲਵਾਨ ਨੇ 13 ਵਾਰ ਦੇ ਜੇਤੂ ਸੀਨੀਅਰ ਪਹਿਲਵਾਨ ਰੈਂਡੀ ਓਰਟਨ ਨੂੰ ਹਰਾ ਕੇ ਡਬਲਿਊ. ਡਬਲਿਊ. ਈ. ਵਿਸ਼ਵ ਹੈਵੀਵੇਟ ਬੈਕਲੈਸ਼ ਚੈਂਪੀਅਨਸ਼ਿਪ ਜਿੱਤੀ। 30 ਸਾਲਾ ਮਾਹਲ ਇਸ ਚੈਂਪੀਅਨਸ਼ਿਪ ਵਿਚ ਸ਼ਾਮਲ ਹੋਣ ਅਤੇ ਇਸ ਨੂੰ ਜਿੱਤਣ ਵਾਲੇ ਦੂਜੇ ਭਾਰਤੀ ਹਨ। ਇਸ ਤੋਂ ਪਹਿਲਾਂ ਗ੍ਰੇਟ ਖਲੀ ਨੇ ਇਸ ਚੈਂਪੀਅਨਸ਼ਿਪ ਨੂੰ ਆਪਣੇ ਨਾਂ ਕੀਤਾ ਸੀ। 
ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਮਾਹਲ ਰਿੰਗ ਦੀ ਇਸ ਖੇਡ ਦਾ ਬੇਤਾਜ ਬਾਦਸ਼ਾਹ ਬਣ ਗਿਆ ਅਤੇ ਗਿੱਧੇ-ਭੰਗੜੇ ਨਾਲ ਉਸ ਨੇ ਆਪਣੀ ਜਿੱਤ ਦੇ ਜਸ਼ਨ ਮਨਾਏ। ਓਹੀਓ ਦੇ ਟੋਲੇਡੋ ਵਿਖੇ ਸਥਿਤ ਹੰਗਟਿੰਗਨ ਸੈਂਟਰ ਵਿਖੇ ਮਾਹਲ ਦੀ ਐਂਟਰੀ ਤੋਂ ਪਹਿਲਾਂ ਨੌਜਵਾਨ ਮੁੰਡੇ-ਕੁੜੀਆਂ ਨੇ ਭੰਗੜਾ ਪਾਇਆ, ਜਿਨ੍ਹਾਂ ਦਾ ਸਾਥ ਉਸ ਦੇ ਭਰਾਵਾਂ ਸੁਨੀਲ ਅਤੇ ਸਮੀਰ ਨੇ ਦਿੱਤਾ। ਰਿੰਗ ਤੱਕ ਮਾਹਲ ਦਾ ਮਿਊਜ਼ਿਕ ਵਜਾਇਆ ਗਿਆ ਅਤੇ ਰਿੰਗ ਵਿਚ ਪਹੁੰਚਦੇ ਹੀ ਇਹ ਪੰਜਾਬੀ ਸ਼ੇਰ ਜਦੋਂ ਪੰਜਾਬੀ ਵਿਚ ਗਰਜਿਆ ਤਾਂ ਦੁਨੀਆ ਦੇ ਹਰ ਕੋਨੇ ਵਿਚ ਵੱਸਦੇ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ। ਉਸ ਨੇ ਕਿਹਾ ਕਿ ਉਹ ਇਕ ਮਹਾਰਾਜਾ ਵਾਂਗ ਡਬਲਿਊ. ਡਬਲਿਊ. ਈ. ਦੇ ਰਿੰਗ ''ਤੇ ਰਾਜ ਕਰੇਗਾ।  

Kulvinder Mahi

This news is News Editor Kulvinder Mahi