ਬੁਰਕੀਨਾ ਫਾਸੋ ਵਿਚ ਹੋਏ ਜਿਹਾਦੀ ਹਮਲੇ ਵਿਚ 20 ਲੋਕਾਂ ਦੀ ਮੌਤ

02/03/2020 1:50:36 AM

ਉਗਾਦੋਗੋ (ਏ.ਐਫ.ਪੀ.)- ਸ਼ੱਕੀ ਜਿਹਾਦੀਆਂ ਨੇ ਉੱਤਰੀ ਬੁਰਕੀਨਾ ਫਾਸੋ ਵਿਚ ਹਮਲਾ ਕਰਕੇ ਲਗਭਗ 20 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸੁਰੱਖਿਆ ਨਾਲ ਜੁੜੇ ਇਕ ਸੂਤਰ ਨੇ ਐਤਵਾਰ ਨੂੰ ਦੱਸਿਆ ਕਿ ਹਮਲਾ ਰਾਤ ਦੇ ਸਮੇਂ ਸੇਨੋ ਸੂਬੇ ਦੇ ਬਾਨੀ ਪਿੰਡ ਵਿਚ ਹੋਇਆ। ਇਹ ਹਮਲਾ ਬੀਤੀ ਰਾਤ ਨੂੰ ਹੋਇਆ। ਇਕ ਸੂਤਰ ਨੇ ਏ.ਐਫ.ਪੀ. ਨੂੰ ਦੱਸਿਆ ਕਿ ਹਮਲਾਵਰਾਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਸਨ ਅਤੇ ਉਹ ਮੋਟਰਸਾਈਕਲ 'ਤੇ ਆਏਸਨ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਕਤਲ ਕਰ ਦਿੱਤਾ।

Sunny Mehra

This news is Content Editor Sunny Mehra