Amazon 'ਚ ਆਪਣੇ ਅਹੁਦੇ ਨੂੰ ਲੈ ਕੇ ਜੈਫ ਬੇਜੋਸ ਦਾ ਵੱਡਾ ਐਲਾਨ, ਦੱਸਿਆ ਕੌਣ ਹੋਵੇਗਾ ਅਗਲਾ CEO

05/27/2021 7:29:15 PM

ਨਿਊਯਾਰਕ (ਏਪੀ) - ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੇ ਕਿਹਾ ਕਿ ਉਹ 5 ਜੁਲਾਈ ਨੂੰ ਸੀ.ਈ.ਓ. ਦਾ ਅਹੁਦਾ ਛੱਡ ਦੇਣਗੇ। ਐਮਾਜ਼ੋਨ ਨੂੰ ਇੰਟਰਨੈੱਟ ਦੀ ਕਿਤਾਬਾਂ ਦੀ ਦੁਕਾਨ ਤੋਂ ਆਨਲਾਈਨ ਖਰੀਦਦਾਰੀ ਖ਼ੇਤਰ ਦੀ ਵਿਸ਼ਾਲ ਕੰਪਨੀ ਬਣਾਉਣ ਵਾਲੇ ਜੈਫ ਬੇਜੋਸ ਨੇ ਬੁੱਧਵਾਰ ਨੂੰ ਕਿਹਾ ਕਿ ਐਮਾਜ਼ੋਨ ਦੇ ਕਾਰਜਕਾਰੀ ਐਂਡੀ ਜੇ.ਸੀ. 5 ਜੁਲਾਈ ਨੂੰ ਸੀ.ਈ.ਓ. ਦਾ ਅਹੁਦਾ ਸੰਭਾਲਣਗੇ।

ਜੈਫ ਬੇਜੋਸ ਨੇ ਬੁੱਧਵਾਰ ਨੂੰ ਐਮਾਜ਼ੋਨ ਦੇ ਸ਼ੇਅਰਧਾਰਕਾਂ ਦੀ ਬੈਠਕ ਦਰਮਿਆਨ ਕਿਹਾ 'ਅਸੀਂ ਇਸ ਤਾਰੀਖ ਦੀ ਚੋਣ ਕੀਤੀ ਕਿਉਂਕਿ ਇਹ ਮੇਰੇ ਲਈ ਭਾਵਨਾਤਮਕ ਮਹੱਤਤਾ ਰੱਖਦਾ ਹੈ।'

ਬੇਜੋਸ ਨੇ ਦੱਸਿਆ ਕਿ ਐਮਾਜ਼ੋਨ ਦੀ ਸਥਾਪਨਾ ਠੀਕ ਇਸੇ ਦਿਨ 27 ਸਾਲ ਪਹਿਲਾਂ 1994 ਵਿਚ ਕੀਤੀ ਗਈ ਸੀ। ਕੰਪਨੀ ਨੇ ਇਸ ਸਾਲ ਫਰਵਰੀ ਵਿਚ ਕਿਹਾ ਸੀ ਕਿ ਬੇਜੋਸ ਕੰਪਨੀ ਦੇ ਸੀ.ਈ.ਓ. ਦਾ ਅਹੁਦਾ ਛੱਡ ਦੇਣਗੇ, ਪਰ ਇਸ ਲਈ ਕੋਈ ਤਰੀਕ ਨਹੀਂ ਦਿੱਤੀ ਗਈ ਸੀ। ਕੰਪਨੀ ਨੇ ਕਿਹਾ ਸੀ ਕਿ ਉਹ ਸੀ.ਈ.ਓ. ਦੇ ਅਹੁਦੇ ਨੂੰ ਛੱਡਣ ਤੋਂ ਬਾਅਦ ਕਾਰਜਕਾਰੀ ਚੇਅਰਮੈਨ ਦੀ ਨਵੀਂ ਭੂਮਿਕਾ ਅਦਾ ਕਰਣਗੇ। 

ਜੈਫ ਬੇਜੋਸ ਨੇ ਅਹੁਦਾ ਛੱਡਣ ਦੀ ਦੱਸੀ ਇਹ ਵਜ੍ਹਾ

ਬੇਜੋਸ ਨੇ ਕਿਹਾ ਹੈ ਕਿ ਉਸ ਕੋਲ ਹੋਰ ਪ੍ਰੋਜੈਕਟ ਲਈ ਜ਼ਿਆਦਾ ਸਮਾਂ ਬਚੇਗਾ, ਜਿਸ ਵਿਚ ਉਨ੍ਹਾਂ ਦੀ ਪੁਲਾੜ ਖੋਜ ਕੰਪਨੀ ਬਲਿਊ ਆਰਜੀਨ, ਉਨ੍ਹਾਂ ਵਲੋਂ ਚਲਾਏ ਜਾਣ ਵਾਲੇ ਪਰਉਪਕਾਰੀ ਕੰਮ ਅਤੇ ਵਾਸ਼ਿੰਗਟਨ ਪੋਸਟ ਦਾ ਕੰਮਕਾਜ ਸ਼ਾਮਲ ਹੈ। ਇਸ ਸਮੇਂ ਐਮਾਜ਼ੋਨ ਵਿਚ 13 ਲੱਖ ਲੋਕ ਕੰਮ ਕਰਦੇ ਹਨ ਅਤੇ ਇਹ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਅਤੇ ਕਾਰੋਬਾਰ ਨੂੰ ਸੇਵਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ : ਹੁਣ ਸਹਿਕਾਰੀ ਬੈਂਕਾਂ ਦਾ ਹੋਵੇਗਾ ਰਲੇਵਾਂ! RBI ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur