ਟਵਿੱਟਰ 'ਤੇ ਕਰ ਬੈਠਾ ਅਜਿਹੀ ਤਸਵੀਰ ਪੋਸਟ ਕਿ ਬੰਦ ਹੋ ਗਿਆ ਅਕਾਊਂਟ

09/01/2017 10:25:25 AM

ਸੈਨ ਫਰਾਂਸਿਸਕੋ/ਜਾਪਾਨ— ਜੇਕਰ ਤੁਸੀਂ ਵੀ ਟਵਿੱਟਰ ਪ੍ਰੇਮੀ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਇਸ ਵਿਅਕਤੀ ਵਾਂਗ ਇਹ ਗਲਤੀ ਨਾ ਕਰੀਓ, ਨਹੀਂ ਤਾਂ ਤੁਹਾਡਾ ਵੀ ਟਵਿੱਟਰ ਅਕਾਊਂਟ ਬੰਦ ਹੋ ਸਕਦਾ ਹੈ। ਜਾਪਾਨ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਜਿਹੀ ਤਸਵੀਰ ਪੋਸਟ ਕਰ ਦਿੱਤੀ ਕਿ ਉਸ ਨੂੰ ਬੈਨ ਹੀ ਕਰ ਦਿੱਤਾ ਗਿਆ। 

ਅਸਲ 'ਚ ਇਹ ਵਿਅਕਤੀ ਟੀਵੀ ਦੇਖ ਰਿਹਾ ਸੀ ਤੇ ਉਸ ਨੂੰ ਇਕ ਮੱਛਰ ਪਰੇਸ਼ਾਨ ਕਰ ਰਿਹਾ ਸੀ। ਇਸ ਲਈ ਉਸ ਨੇ ਇਸ ਨੂੰ ਮਾਰ ਕੇ ਟਵਿੱਟਰ 'ਤੇ ਫੋਟੋ ਪਾ ਦਿੱਤੀ। ਇਸ ਮਗਰੋਂ ਟਵਿੱਟਰ ਵਲੋਂ ਉਸ ਨੂੰ ਸੰਦੇਸ਼ ਭੇਜਿਆ ਗਿਆ ਕਿ ਉਸ ਦਾ ਅਕਾਊਂਟ ਫਰੀਜ਼ ਕਰ ਦਿੱਤਾ ਗਿਆ ਹੈ ਤੇ ਮੁੜ ਐਕਟੀਵੇਟ ਨਹੀਂ ਹੋਵੇਗਾ। ਇਸ ਮਗਰੋਂ ਇਸ ਨੇ ਇਕ ਹੋਰ ਅਕਾਊਂਟ ਬਣਾਇਆ ਅਤੇ ਲਿਖਿਆ ਕਿ ਉਸ ਨੇ ਇਕ ਮਰੇ ਹੋਏ ਮੱਛਰ ਦੀ ਤਸਵੀਰ ਪੋਸਟ ਕੀਤੀ ਸੀ ਇਸ ਲਈ ਉਸ ਦਾ ਅਕਾਊਂਟ ਬੰਦ ਕੀਤਾ ਗਿਆ। ਇਸ ਵਿਅਕਤੀ ਨੇ ਗੁੱਸੇ 'ਚ ਪੁੱਛਿਆ,''ਕੀ ਮੱਛਰ ਨੂੰ ਮਾਰਨਾ ਹਿੰਸਾ ਹੈ?'' ਇਸ ਮਗਰੋਂ ਲੋਕਾਂ ਨੇ ਉਸ ਨੂੰ ਰੀ-ਟਵੀਟ ਕਰਕੇ ਵੱਖ-ਵੱਖ ਤਰ੍ਹਾਂ ਦੇ ਜਵਾਬ ਦਿੱਤੇ। ਕਈਆਂ ਨੇ ਹਾਂ ਅਤੇ ਕਈਆਂ ਨੇ ਨਾਂਹ 'ਚ ਜਵਾਬ ਦਿੱਤਾ।