ਚੀਨ ਤੇ ਉੱਤਰੀ ਕੋਰੀਆ ਨਾਲ ਨਜਿੱਠਣ ਲਈ ਤਿਆਰ ਹੋਏ ਜਾਪਾਨ, ਅਮਰੀਕਾ ਸਮੇਤ ਦੱਖਣੀ ਕੋਰੀਆ

07/22/2021 6:10:52 PM

ਇੰਟਰਨੈਸ਼ਨਲ ਡੈਸਕ— ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਨੇ ਉੱਤਰ ਕੋਰੀਆ ਅਤੇ ਚੀਨ ਦੇ ਪਰਮਾਣੂੰ ਨਿਹੱਥੇਬੰਦੀ ਸਮੇਤ ਹੋਰ ਖੇਤਰੀ ਖ਼ਤਰਿਆਂ ’ਤੇ ਆਪਣੇ ਸਹਿਯੋਗ ਦੀ ਵਚਨਬੱਧਤਾ ਦੋਹਰਾਈ ਹੈ। ਅਮਰੀਕੀ ਉੱਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਨੇ ਜਾਪਾਨ ਦੇ ਉੱਪ ਵਿਦੇਸ਼ ਮੰਤਰੀ ਤਾਕੀਓ ਮੋਰੀ ਅਤੇ ਦੱਖਣੀ ਕੋਰੀਆ ਦੇ ਚੋਈ ਜੋਂਗ ਕੁਨ ਨਾਲ ਟੋਕੀਓ ’ਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗਠਜੋੜ ਸ਼ਾਂਤੀ, ਸੁਰੱਖਿਆ ਅਤੇ ਖ਼ੁਸ਼ਹਾਲੀ ਦੀ ਧੁਰੀ ਬਣਿਆ ਹੋਇਆ ਹੈ। ਉੱਪ ਵਿਦੇਸ਼ ਮੰਤਰੀਆਂ ਨੇ ਦੱਖਣੀ ਚੀਨ ਸਾਗਰ ’ਚ ਉਡਾਣ ਦੀ ਸੁਤੰਤਰਤਾ ਕਾਇਮ ਰੱਖਣ ਅਤੇ ਕੌਮਾਂਤਰੀ ਕਾਨੂੰਨ ਦਾ ਸਨਮਾਨ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। 

ਉਨ੍ਹਾਂ ਨੇ ਪੂਰਬੀ ਚੀਨ ਸਾਗਰ ’ਚ ਬਦਲਾਅ ਕਰਨ ਵਾਲੇ ਕਿਸੇ ਵੀ ਇਕ ਤਰਫ਼ਾ ਕੋਸ਼ਿਸ਼ ਦਾ ਵਿਰੋਧ ਕੀਤਾ ਹੈ। ਸ਼ੇਰਮਨ ਨੇ ਕਿਹਾ ਕਿ ਜਦੋਂ ਦੇਸ਼ ਅਮਰੀਕੀ ਹਿੱਤਾਂ ਦੇ ਬਰਾਬਰ ਕਾਰਵਾਈ ਕਰਨਗੇ ਜਾਂ ਸਾਡੇ ਸਾਂਝੇਦਾਰਾਂ ਅਤੇ ਸਹਿਯੋਗੀਆਂ ਨੂੰ ਖ਼ਤਰਾ ਪੈਦਾ ਕਰਨਗੇ ਤਾਂ ਅਸੀਂ ਉਨ੍ਹਾਂ ਚੁਣੌਤੀਆਂ ਦਾ ਜਵਾਬ ਦਿੱਤੇ ਬਿਨਾਂ ਨਹੀਂ ਰਹਾਂਗੇ। ਅਮਰੀਕਾ ਅਤੇ ਜਾਪਾਨ ਨੇ ਦੱਖਣੀ ਚੀਨ ’ਚ ਵਿਵਾਦਤ ਖੇਤਰਾਂ ਅਤੇ ਜਾਪਾਨ ਦੇ ਕੰਟਰੋਲ ਵਾਲੇ ਸੇਨਕਾਕੂ ਟਾਪੂ ਸਮੂਹ ’ਤੇ ਚੀਨ ਦੇ ਦਾਅਵੇ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਸੇਨਕਾਕੂ ਟਾਪੂ ਸਮੂਹ ’ਤੇ ਵੀ ਚੀਨ ਦਾਅਵਾ ਕਰਦਾ ਹੈ ਅਤੇ ਉਸ ਨੂੰ ਦਿਆਓਯੂ ਦੇ ਨਾਂ ਨਾਲ ਬੁਲਾਉਂਦਾ ਹੈ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਕੈਪਟਨ ਨੂੰ ਚਿੱਠੀ, ਕਿਹਾ-ਤਾਜਪੋਸ਼ੀ ਸਮਾਗਮ ’ਚ ਪਹੁੰਚ ਦਿਓ ਆਪਣਾ ਆਸ਼ੀਰਵਾਦ

ਮੋਰੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕੌਮਾਂਤਰੀ ਭਾਈਚਾਰਾ ਇਕਜੁੱਟ ਹੋਵੇ ਅਤੇ ਸਥਿਤੀ ਨੂੰ ਮਜ਼ਬੂਤੀ ਨਾਲ ਬਦਲਣ ਦੀਆਂ ਚੀਨ ਦੀਆਂ ਇਕ ਪਾਸੜ ਕੋਸ਼ਿਸ਼ਾਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ। ਨਾਲ ਹੀ ਮੈਂ ਤਿੰਨਾਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਉਮੀਦ ਕਰਦਾ ਹਾਂ। ਬੁੱਧਵਾਰ ਦੇ ਸਾਂਝੀ ਵਾਰਤਾ ਸੰਮੇਲਨ ’ਚ ਚੀਨ ਦੇ ਮੁੱਦੇ ਨਾਲ ਦੱਖਣੀ ਕੋਰੀਆ ਦੇ ਉੱਪ ਵਿਦੇਸ਼ ਮੰਤਰੀ ਚੋਈ ਦੂਰ ਰਹਿਣ ਅਤੇ ਉਨ੍ਹਾਂ ਨੇ ਉੱਤਰ ਕੋਰੀਆ ਨਾਲ ਵਾਰਤਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਅਮਰੀਕਾ ਅਤੇ ਚੀਨ ਵਿਚਾਲੇ ਖਰਾਬ ਹੁੰਦੇ ਸੰਬੰਧਾਂ ਨਾਲ ਦੱਖਣੀ ਕੋਰੀਆ ਨਿਰਾਸ਼ਾ ਦੀ ਸਥਿਤੀ ’ਚ ਪੈ ਗਿਆ ਹੈ ਕਿਉਂਕਿ ਇਕ ਪਾਸੇ ਜਿੱਥੇ ਅਮਰੀਕਾ ਉਸ ਦਾ ਮੁੱਖ ਸੁਰੱਖਿਆ ਸਹਿਯੋਗੀ ਹੈ, ਉਥੇ ਹੀ ਦੂਜੇ ਪਾਸੇ ਉੱਤਰ ਕੋਰੀਆ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ। 

ਇਸ ਦਰਮਿਆਨ ਬੀਜਿੰਗ ’ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਅਮਰੀਕਾ ਅਤੇ ਜਾਪਾਨ ’ਤੇ ਸੀਤ ਯੁੱਧ ਦੀ ਮਾਨਸਿਕਤਾ ਰੱਖਣ, ਜਾਣਬੁੱਝ ਕੇ ਸਮੂਹ ਟਕਰਾਅ ’ਚ ਸ਼ਾਮਲ ਹੋਣ ਅਤੇ ਚੀਨ ਵਿਰੋਧੀ ਘੇਰਾਬੰਦੀ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਜਾਪਾਨ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਕਰਨ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਕਮਜ਼ੋਰ ਕਰਨਾ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਆਪਣੀ ਸੁਰੱਖਿਆ ਅਤੇ ਵਿਕਾਸ ਦੇ ਹਿੱਤਾਂ ਦੀ ਦ੍ਰਿੜਤਾ ਨਾਲ ਰੱਖਿਆ ਕਰੇ। 

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri