ਜਾਪਾਨ ਦੇ ਕਰੂਜ਼ ''ਚੋਂ ਵੱਖ ਕੀਤੇ ਗਏ ਯਾਤਰੀਆਂ ''ਚੋਂ 10 ਵਾਇਰਸ ਨਾਲ ਪੀੜਤ

02/05/2020 11:06:58 AM

ਟੋਕੀਓ— ਜਾਪਾਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਸ ਕਰੂਜ਼ ਦੇ ਯਾਤਰੀਆਂ ਨੂੰ ਵੱਖਰਾ ਰੱਖਿਆ ਸੀ, ਉਨ੍ਹਾਂ 'ਚੋਂ ਘੱਟ ਤੋਂ ਘੱਟ 10 ਲੋਕ ਇਸ ਨਾਲ ਪੀੜਤ ਪਾਏ ਗਏ ਹਨ। ਜਾਪਾਨ ਦੀ ਸਰਕਾਰੀ ਮੀਡੀਆ ਨੇ ਸਿਹਤ ਮੰਤਰਾਲੇ ਦੇ ਹਵਾਲੇ ਤੋਂ ਆਪਣੀਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ।
ਜਾਪਾਨ ਨੇ ਯੋਕਾਹਾਮਾ ਬੇ 'ਤੇ ਸੋਮਵਾਰ ਨੂੰ ਪੁੱਜੇ ਇਸ ਕਰੂਜ਼ 'ਚ ਸਵਾਰ 3,711 ਯਾਤਰੀਆਂ ਨੂੰ ਅਲੱਗ ਰੱਖਣ ਦਾ ਪ੍ਰਬੰਧ ਕੀਤਾ ਸੀ। ਅਸਲ 'ਚ ਜਾਪਾਨ ਨੇ ਇਹ ਕਦਮ 80 ਸਾਲ ਦੇ ਇਕ ਵਿਅਕਤੀ ਦੇ ਵਾਇਰਸ ਪੀੜਤ ਪਾਏ ਜਾਣ ਦੇ ਬਾਅਦ ਚੁੱਕੇ ਸਨ। ਚੀਨ 'ਚ ਇਸ ਵਾਇਰਸ ਨੇ 490 ਲੋਕਾਂ ਦੀ ਜਾਨ ਲੈ ਲਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਾਰੀ ਰਿਪੋਰਟ ਮੁਤਾਬਕ 425 ਲੋਕਾਂ ਦੀ ਮੌਤ ਹੋਈ ਸੀ ਤੇ 20,438 ਮਾਮਲਿਆਂ ਦੀ ਪੁਸ਼ਟੀ ਹੋਈ ਸੀ।
ਚੀਨ ਦੀ ਸਰਕਾਰੀ ਸਿਹਤ ਕਮੇਟੀ ਮੁਤਾਬਕ 4 ਫਰਵਰੀ ਦੀ ਅੱਧੀ ਰਾਤ ਨੂੰ 31 ਸੂਬਿਆਂ ਤੋਂ ਜਾਣਕਾਰੀ ਮਿਲੀ ਜਿਸ ਮਗਰੋਂ ਪੀੜਤਾਂ ਦੀ ਗਿਣਤੀ ਦੀ ਪੁਸ਼ਟੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ 3,219 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਵਲੋਂ 892 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।