USA ਤੇ ਯੂਰਪ ''ਚ ਹੋ ਤਾਂ ਨਹੀਂ ਜਾ ਸਕੋਗੇ ਇਸ ਦੇਸ਼, ਲੱਗਣ ਜਾ ਰਹੀ ਹੈ ਪਾਬੰਦੀ

03/30/2020 1:49:25 PM

ਟੋਕੀਓ- USA ਤੇ ਯੂਰਪ 'ਚ ਹੋ ਤਾਂ ਹੁਣ ਤੁਸੀਂ ਜਾਪਾਨ ਦੀ ਯਾਤਰਾ ਨਹੀਂ ਕਰ ਸਕੋਗੇ। ਜਾਪਾਨ ਸਰਕਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਮਰੀਕਾ, ਚੀਨ, ਦੱਖਣੀ ਕੋਰੀਆ ਅਤੇ ਕਈ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਯੋਜਨਾ ‘ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਵਲੋਂ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਾਪਾਨ ਨੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ‘ਤੇ ਰੋਕ ਲਾਉਣ ਦੀ ਘੋਸ਼ਣਾ ਕੀਤੀ ਸੀ, ਜੋ ਪਿਛਲੇ ਦੋ ਹਫਤਿਆਂ ਦੌਰਾਨ 21 ਯੂਰਪੀ ਦੇਸ਼ਾਂ ਅਤੇ ਈਰਾਨ ਦੀ ਯਾਤਰਾ ਕਰਕੇ ਆਏ ਹਨ।

 

ਜਾਪਾਨ ਪਹਿਲਾਂ ਹੀ ਚੀਨ ਦੇ ਹੁਬੇਈ ਸੂਬੇ ਜਾਂ ਦੱਖਣੀ ਕੋਰੀਆ ਦੇ ਦਾਏਗੁ ਦੀ ਯਾਤਰਾ ਕਰਨ ਵਾਲੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਾ ਚੁੱਕਾ ਹੈ। ਇਸ ਤੋਂ ਇਲਾਵਾ ਹੁਣ ਤੱਕ ਅਮਰੀਕਾ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਜਾਪਾਨ ਆਉਣ ਦੀ ਇਜਾਜ਼ਤ ਹੈ ਪਰ ਉਨ੍ਹਾਂ ਨੂੰ 14 ਦਿਨਾਂ ਤੱਕ ਖੁਦ ਨੂੰ ਵੱਖਰੇ ਰਹਿਣ ਦਾ ਹੁਕਮ ਹੈ।
ਜਾਪਾਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 1,800 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਹਾਂਗਕਾਂਗ ਤੋਂ ਆਏ ਡਾਇਮੰਡ ਪ੍ਰਿੰਸਜ਼ ਜਹਾਜ਼ ‘ਤੇ ਵੀ 700 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 7 ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਯੂਰਪ ਵਿਚ ਇਟਲੀ, ਸਪੇਨ, ਫਰਾਂਸ ਅਤੇ ਜਰਮਨੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਅਮਰੀਕਾ ਵਿਚ 1 ਲੱਖ 43 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਡ ਹਨ ਅਤੇ ਇਟਲੀ ਵਿਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 97 ਹਜ਼ਾਰ ਤੋਂ ਵੱਧ ਹੋ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਯੂ. ਐੱਸ. ਵਿਚ ਮਾਮਲੇ ਵਧ ਰਹੇ ਹਨ, ਆਉਣ ਵਾਲੇ ਦਿਨਾਂ ਵਿਚ ਇੱਥੇ ਵੱਡੀ ਤਬਾਹੀ ਮਚ ਸਕਦੀ ਹੈ।

Lalita Mam

This news is Content Editor Lalita Mam