ਜਾਪਾਨ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਐਮਰਜੈਂਸੀ ਨੂੰ ਪੂਰੇ ਦੇਸ਼ ''ਚੋਂ ਕੀਤਾ ਖ਼ਤਮ

05/25/2020 5:15:06 PM

ਟੋਕੀਓ (ਭਾਸ਼ਾ) : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਐਮਰਜੈਂਸੀ ਨੂੰ ਸੋਮਵਾਰ ਯਾਨੀ ਅੱਜ ਤੋਂ ਟੋਕੀਓ ਅਤੇ 4 ਹੋਰ ਹਿੱਸਿਆਂ 'ਚੋਂ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜਾਪਾਨ ਵਿਚ ਲਾਗੂ ਦੇਸ਼ਵਿਆਪੀ ਪਾਬੰਦੀਆਂ ਖ਼ਤਮ ਹੋ ਗਈਆਂ ਹਨ।

ਸਰਕਾਰ ਵੱਲੋਂ ਗਠਿਤ ਇਕ ਪੈਨਲ ਦੇ ਮਾਹਰਾਂ ਨੇ ਟੋਕੀਓ, ਗੁਆਂਢੀ ਸੂਬਿਆਂ ਕਾਨਗਾਵਾ, ਚਿਬਾ, ਸੈਤਾਮਾ ਅਤੇ ਦੇਸ਼ ਦੇ ਉੱਤਰੀ ਭਾਗ ਵਿਚ ਸਥਿਤ ਹੋਕਾਈਦੋ 'ਚੋਂ ਐਮਰਜੈਂਸੀ ਹਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਧਿਆਨਦੇਣ ਯੋਗ ਹੈ ਕਿ ਜਾਪਾਨ ਦੇ ਬਾਕੀ ਹਿੱਸਿਆਂ 'ਚੋਂ ਐਮਰਜੈਂਸੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਹਟਾ ਲਈ ਗਈ ਸੀ। ਜਾਪਾਨ ਵਿਚ ਕਰੀਬ 16,600 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ ਅਤੇ ਇਸ ਨਾਲ ਕਰੀਬ 850 ਲੋਕ ਦੀ ਮੌਤ ਹੋਈ ਹੈ।

cherry

This news is Content Editor cherry