ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਜਲੰਧਰ ਦੇ ਨੌਜਵਾਨ ਰਾਹੁਲ ਸੁਮਨ ਦੀ ਮੌਤ

01/19/2022 12:53:17 PM

ਨਿਊਯਾਰਕ (ਰਾਜ ਗੋਗਨਾ) : ਕੈਨੇਡਾ ਦੀ ਧਰਤੀ 'ਤੇ ਬੀਤੇਂ ਦਿਨੀ 12 ਜਨਵਰੀ ਨੂੰ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਇਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਰਾਹੁਲ ਸੁਮਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੋ ਪੰਜਾਬ ਤੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਮੁਆਈ ਦਾ ਜੰਮਪਲ ਸੀ। ਆਪਣੇ ਕਮਰੇ 'ਚ ਸੁੱਤੇ ਪਏ ਇਸ ਨੌਜਵਾਨ ਦੀ ਮੌਤ ਦਾ ਕਾਰਨ ਅਚਾਨਕ ਪਿਆ ਦਿਲ ਦਾ ਦੌਰਾ (Silent Heart Attack) ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਲੁਧਿਆਣਾ ਦੇ 19 ਸਾਲਾ ਗੱਭਰੂ ਦੀ ਮੌਤ

ਰਾਹੁਲ ਸੁਮਨ ਦੀ ਕੈਨੇਡਾ 'ਚ ਅਚਾਨਕ ਮੌਤ ਹੋ ਜਾਣ 'ਤੇ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਿਚ ਉਸ ਦੀ ਜਨਮ ਭੂਮੀ ਪਿੰਡ ਮੁਆਈ ਵਿਖੇ ਉਸ ਦੇ ਮਾਪਿਆਂ ਕੋਲ਼ ਪੁੱਜਦੀ ਕਰਨ ਖਾਤਰ ਉਸ ਦੇ ਨਜ਼ਦੀਕੀ ਦੋਸਤ ਨਵਤੇਜ ਖੇਲਾਂ ਨੇ ਗੋਫੰਡਮੀ ਪੇਜ ਸ਼ੁਰੂ ਕੀਤਾ ਹੈ ਤਾਂ ਜੋ ਉਸ ਦੀ ਮ੍ਰਿਤਕ ਦੇਹ ਉਸ ਦੀ ਜਨਮ ਭੂਮੀ 'ਤੇ ਪਹੁੰਚਦੀ ਕੀਤੀ ਜਾ ਸਕੇ। ਉਸ ਦੇ ਸੰਬੰਧੀਆਂ ਨੇ ਵਿਦੇਸ਼ 'ਚ ਵੱਸਦੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਔਖੀ ਘੜੀ 'ਚ ਦੁੱਖੀ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਉਣ ਅਤੇ ਬਣਦਾ-ਸਰਦਾ ਹਿੱਸਾ ਪਾਉਣ ਤਾਂ ਜੋ ਰਾਹੁਲ ਦੀ ਮ੍ਰਿਤਕ ਦੇਹ ਪੰਜਾਬ ਪਹੁੰਚਾਈ ਜਾਵੇ। ਮ੍ਰਿਤਕ ਰਾਹੁਲ ਸੁਮਨ ਅਲੈਗਜੈਂਡਰ ਕਾਲਜ ਦਾ ਇਕ ਹੋਣਹਾਰ ਵਿਦਿਆਰਥੀ ਸੀ।

ਇਹ ਵੀ ਪੜ੍ਹੋ: UAE ’ਚ ਡਰੋਨ ਹਮਲੇ ’ਚ ਮਾਰੇ ਗਏ 2 ਭਾਰਤੀਆਂ ਦੀ ਹੋਈ ਪਛਾਣ

ਦੱਸ ਦੇਈਏ ਕਿ ਬੀਤੇ ਦਿਨੀਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਇਕ ਹੋਰ ਅੰਤਰ- ਰਾਸ਼ਟਰੀ ਵਿਦਿਆਰਥੀ ਸਿਮਰਜੀਤ ਸਿੰਘ ਦਹੇਲੇ ਦੀ ਮੌਤ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਸੀ। ਇਹ ਨੌਜਵਾਨ 2 ਸਾਲ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਸਿਰਫ਼ 19 ਸਾਲਾਂ ਦਾ ਸੀ । ਸਿਮਰਜੀਤ ਸਿੰਘ ਦਹੇਲੇ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧ ਰੱਖਦਾ ਸੀ।

ਇਹ ਵੀ ਪੜ੍ਹੋ: WHO ਦੀ ਚੇਤਾਵਨੀ, ਅਜੇ ਨਹੀਂ ਖ਼ਤਮ ਹੋਈ ਮਹਾਮਾਰੀ, ਹੋਰ ਨਵੇਂ ਵੇਰੀਐਂਟਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ

 

cherry

This news is Content Editor cherry