ਜਗਤਾਰ ਸਿੰਘ ਨਾਗਰੀ ਨੇ ''ਓਵਰਸੀਜ਼ ਕਾਂਗਰਸ ਕਮੇਟੀ ਆਸਟ੍ਰੇਲੀਆ'' ਅਤੇ ਹਾਈਕਮਾਂਡ ਦਾ ਕੀਤਾ ਧੰਨਵਾਦ

04/20/2018 7:43:28 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਕੇਂਦਰੀ ਹਾਈਕਮਾਂਡ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਜ਼ਿਲਾ ਸੰਗਰੂਰ ਦੇ ਪਿੰਡ ਨਾਗਰੀ ਦੇ ਆਸਟ੍ਰੇਲੀਆ ਵੱਸਦੇ ਨੌਜਵਾਨ ਮਿਹਨਤੀ ਆਗੂ ਜਗਤਾਰ ਸਿੰਘ ਨਾਗਰੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਓਵਰਸੀਜ਼ ਕਾਂਗਰਸ ਕਮੇਟੀ ਆਸਟ੍ਰੇਲੀਆ ਚੈਪਟਰ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਦੇਸ਼ ਤੇ ਵਿਦੇਸ਼ ਵੱਸਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਪ੍ਰਗਟ ਕੀਤਾ ਹੈ। 
ਇਸ ਮੌਕੇ ਜਗਤਾਰ ਸਿੰਘ ਨਾਗਰੀ ਓਵਰਸੀਜ਼ ਕਾਂਗਰਸ ਕਮੇਟੀ ਆਸਟ੍ਰੇਲੀਆ ਚੈਪਟਰ ਪੰਜਾਬ ਦੇ ਪ੍ਰਧਾਨ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਸੈਮ ਪਿਟਰੋਡਾ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਦੇਸ਼ ਮੰਤਰੀ, ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ, ਰਾਜਾ ਵੜਿੰਗ ਵਿਧਾਇਕ ਅਤੇ ਪ੍ਰਧਾਨ 'ਆਲ ਇੰਡੀਆ ਯੂਥ ਕਾਂਗਰਸ ਕਮੇਟੀ' ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵੱਕਾਰੀ ਅਹੁਦੇ ਲਈ ਨਿਯੁਕਤੀ ਪੱਤਰ ਦੇ ਕੇ ਜੋ ਮਾਣ ਬਖਸ਼ਿਆ ਹੈ, ਉਹ ਹਮੇਸ਼ਾ ਹੀ ਪਾਰਟੀ ਦੇ ਰਿਣੀ ਰਹਿਣਗੇ ਅਤੇ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। 
ਪਾਰਟੀ ਦੇ ਵਿਸਥਾਰ ਅਤੇ ਨੀਤੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਆਮ ਲੋਕਾਂ ਤੱਕ ਲੈ ਕੇ ਜਾਣਗੇ।ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਕਰਦਿਆਂ ਨਵਾਂ ਇਤਿਹਾਸ ਸਿਰਜੇਗੀ ਤੇ ਐੱਨ. ਆਰ. ਆਈਜ਼ ਦੇ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਚੱਜੀ ਰਹਿਨਮਾਈ ਹੇਠ ਸੂਬਾ ਸਰਕਾਰ ਤੇ ਪਾਰਟੀ ਦੀਆਂ ਨੀਤੀਆਂ ਨੂੰ ਵੱਧ ਤੋ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਹੋਰ ਵੀ ਪਰਿਪੱਕਤਾ ਨਾਲ ਕਰਨਗੇ।ਕਾਂਗਰਸ ਪਾਰਟੀ ੨੦੧੯ ਦੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੇ ਤਖ਼ਤ ਉੱਪਰ ਮੁੱੜ ਤੋ ਪਰਚਮ ਲਹਿਰਾਏਗੀ।ਪ੍ਰਧਾਨ ਨਾਗਰੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਓਵਰਸੀਜ਼ ਕਾਗਰਸ ਕਮੇਟੀ ਆਸਟ੍ਰੇਲੀਆ ਚੈਪਟਰ ਪੰਜਾਬ ਦੇ ਆਸਟੇਲੀਆ ਵਿੱਚ ਪਹਿਲੇ ਬਣੇ ਸਾਰੇ ਜਥੇਬੰਧਕ ਢਾਂਚੇ ਨੂੰ ਭੰਗ ਕਰਦਿਆਂ ਕਿਹਾ ਕਿ ਉਹ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ 'ਚ ਪਾਰਟੀ ਵਰਕਰਾਂ ਤੇ ਹਾਈਕਮਾਂਡ ਦੀ ਸਲਾਹ ਨਾਲ ਨਵੇਂ ਜਥੇਬੰਧਕ ਢਾਂਚੇ ਦਾ ਗਠਨ ਬਹੁਤ ਜਲਦੀ ਹੀ ਕਰਨਗੇ।