ਜੈਸਿੰਡਾ ਨੇ 11 ਸਾਲਾ ਵਿਦਿਆਰਥਣ ਨੂੰ ਲਿਖਿਆ ਪੱਤਰ, ਹੋਇਆ ਵਾਇਰਲ

03/07/2021 11:54:20 AM

ਵੈਲਿੰਗਟਨ (ਬਿਊਰੋ) ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਹਾਲ ਹੀ ਵਿਚ ਉਹਨਾਂ ਨੇ ਆਇਰਲੈਂਡ ਦੀ ਇਕ 11 ਸਾਲ ਦੀ ਸਕੂਲੀ ਵਿਦਿਆਰਥਣ ਦੇ ਪੱਤਰ ਦਾ ਜਵਾਬ ਦਿੱਤਾ ਹੈ ਜੋ ਹੁਣ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਿਹਾ ਹੈ। ਅਸਲ ਵਿਚ ਲਿਲੀ ਨਾਮ ਦੀ 11 ਸਾਲ ਦੀ ਕੁੜੀ ਨੂੰ ਪਿਛਲੇ ਸਾਲ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਸਕੂਲ ਤੋਂ ਇਕ ਇਕ ਅਸਾਈਨਮੈਂਟ ਮਿਲਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸਾਰੇ ਵਿਦਿਆਰਥੀਆਂ ਨੇ ਕਿਸੇ ਨਾ ਕਿਸੇ ਗਲੋਬਲ ਨੇਤਾ ਨੂੰ ਪੱਤਰ ਲਿਖਣਾ ਹੈ।

ਕੁੜੀ ਨੇ ਪਿਛਲੇ ਸਾਲ ਲਿਖਿਆ ਸੀ ਪੱਤਰ
ਇਸ ਕੁੜੀ ਨੇ ਆਪਣੇ ਪੱਤਰ ਲਈ ਨਿਊਜ਼ੀਲੈਡ ਦੀ ਪ੍ਰਧਾਨ ਮੰਤਰੀ ਨੂੰ ਚੁਣਿਆ। ਪਿਛਲੇ ਸਾਲ ਉਸ ਨੇ ਅਪ੍ਰੈਲ ਮਹੀਨੇ ਵਿਚ ਇਹ ਪੱਤਰ ਨਿਊਜ਼ੀਲੈਂਡ ਦੇ ਪੀ.ਐੱਮ. ਦੇ ਸਰਕਾਰੀ ਰਿਹਾਇਸ਼ ਵਾਲੇ ਪਤੇ 'ਤੇ ਭੇਜ ਦਿੱਤਾ। ਜਿਸ ਦੇ ਬਾਅਦ ਉਸ ਨੂੰ ਲੱਗਭਗ ਇਕ ਸਾਲ ਬਾਅਦ ਜੈਸਿੰਡਾ ਅਰਡਰਨ ਦਾ ਜਵਾਬ ਮਿਲਿਆ ਹੈ। ਅਰਡਰਨ ਦੇ ਇਸ ਪੱਤਰ ਨੂੰ ਆਇਰਲੈਂਡ ਸਥਾਨਕ ਪੱਤਰਕਾਰ ਫਿਲਿਪ ਬ੍ਰੋਮਵੇਲ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਬੀਬੀਆਂ ਤੇ ਹੁੰਦੇ ਅੱਤਿਆਚਾਰ ਸਬੰਧੀ ਇਟਲੀ 'ਚ ਮਰਦਾਂ ਨੇ ਲਾਲ ਮਾਸਕ ਪਾ ਕੇ ਕੀਤਾ ਪ੍ਰਦਰਸ਼ਨ

ਜੈਸਿੰਡਾ ਨੇ ਦਿੱਤਾ ਇਹ ਜਵਾਬ
ਇਸ ਪੱਤਰ ਵਿਚ ਜੈਸਿੰਡਾ ਅਰਡਰਨ ਨੇ ਲਿਖਿਆ ਸੀ ਕਿ ਪਿਆਰੀ ਲਿਲੀ, ਤੁਹਾਡੇ ਪੱਤਰ ਲਈ ਬਹੁਤ ਬਹੁਤ ਧੰਨਵਾਦ। ਮੈਨੂੰ ਅਫਸੋਸ ਹੈ ਕਿ ਤੁਹਾਨੂੰ ਜਵਾਬ ਵਿਚ ਥੋੜ੍ਹਾ ਸਮਾਂ ਲੱਗਾ ਹੈ। ਬਦਕਿਸਮਤੀ ਨਾਲ ਕੁਝ ਮਹੀਨਿਆਂ ਦੇ ਰੁਝੇਵੇਂ ਕਾਰਨ ਅਜਿਹਾ ਹੋਇਆ ਹੈ। ਮੈਂ ਤੁਹਾਨੂੰ ਇਹ ਪੱਤਰ ਲਿਖਣ ਲਈ ਸਮਾਂ ਕੱਢਣ ਲਈ ਤਾਰੀਫ਼ ਕਰਦੀ ਹਾਂ। ਇਹਨਾਂ ਸ਼ਬਦਾਂ ਦਾ ਬਹੁਤ ਮਤਲਬ ਹੈ ਅਤੇ ਉਹ ਅਸਲ ਵਿਚ ਮੇਰੇ ਦਿਲ ਨੂੰ ਰੌਸ਼ਨ ਕਰਦੇ ਹਨ। ਮੈਨੂੰ ਆਸ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਆਇਰਲੈਂਡ ਵਿਚ ਸੁਰੱਖਿਅਤ ਹੋਵੋਗੇ। ਕ੍ਰਿਪਾ ਕਰਕੇ ਉਹਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣਾ। ਪੱਤਰ ਲਿਖਣ ਲਈ ਧੰਨਵਾਦ ਲਿਲੀ।

ਵਾਇਰਲ ਹੋਇਆ ਪੱਤਰ
ਪੱਤਰਕਾਰ ਫਿਲਿਪ ਬ੍ਰੋਮਵੇਲ ਨੇ ਅਰਡਰਨ ਦੀ ਤਾਰੀਫ਼ ਕਰਦਿਆਂ ਉਹਨਾਂ ਨੂੰ ਤਾਲਾਬੰਦੀ, ਅਗਵਾਈ ਅਤੇ ਪੱਤਰ ਲਿਖਣ ਵਿਚ ਦੁਨੀਆ ਦੀ ਸਭ ਤੋਂ ਮਹਾਨ ਨੇਤਾ ਦੱਸਿਆ। ਉਹਨਾਂ ਦਾ ਇਹ ਟਵੀਟ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਨਿਊਜ਼ੀਲੈਂਡ ਅਤੇ ਆਇਰਲੈਂਡ ਦੋਵੇਂ ਦੇਸ਼ਾਂ ਦੇ ਲੋਕ ਅਰਡਰਨ ਦੀ ਤਾਰੀਫ਼ ਕਰ ਰਹੇ ਹਨ।ਇਕ ਯੂਜ਼ਰ ਨੇ ਕਿਹਾ ਕਿ ਜਦੋਂ ਉਹ ਬੇਟੀ ਵੱਡੀ ਹੋਵੇਗੀ ਤਾਂ ਸਾਰਿਆਂ ਨੂੰ ਦੱਸੇਗੀ ਕਿ ਉਸ ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਪੱਤਰ ਲਿਖਿਆ ਹੈ।

Vandana

This news is Content Editor Vandana