ਇਟਲੀ ਦੇ ਲੋਕਾਂ ਨੇ ਸਦੀਆਂ ਪੁਰਾਣਾ ਹੱਥ ਮਿਲਾਉਣ ਦਾ ਤਰੀਕਾ ਬਦਲਿਆ

03/17/2020 1:48:33 PM

ਮਿਲਾਨ/ ਇਟਲੀ (ਸਾਬੀ ਚੀਨੀਆ): ਕੋਰੋਨਾਵਾਇਰਸ ਤੋਂ ਪ੍ਰਭਾਵਿਤ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਦੇ ਲੋਕਾਂ ਵੱਲੋਂ ਆਪਣੇ ਨਜ਼ਦੀਕੀਆ ਨੂੰ ਮਿਲਣ ਮੌਕੇ ਹੱਥ ਮਿਲਾਉਣ ਦੀ ਸਦੀਆਂ ਪੁਰਾਣੀ ਪਰੰਪਰਾ ਵਿਚ ਵੱਡੀ ਤਬਦੀਲੀ ਕੀਤੀ ਗਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਵਾਇਰਸ ਤੋਂ ਡਰੇ ਲੋਕ ਹੱਥ ਮਿਲਾਉਣਾ ਤੋਂ ਬਿਲਕੁਲ ਗੁਰੇਜ ਕਰ ਰਹੇ ਹਨ। ਜੇਕਰ ਹੱਥ ਮਿਲਾਉਣ ਵੀ ਪੈਂਦਾ ਹੈ ਤਾਂ ਉਹ ਆਪਣੇ ਨੌਜਵਾਨ ਵਿਦੇਸ਼ ਮੰਤਰੀ ਲੁਈਜੀ ਦਾ ਮਾਈਉ ਦੇ ਉਕਤ ਨਵੇਂ ਤਰੀਕੇ ਨੂੰ ਅਪਣਾ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, 48 ਘੰਟਿਆ 717 ਮੌਤਾਂ

ਜਿਸ ਤਰ੍ਹਾਂ ਉਹਨਾਂ ਬੀਤੇ ਕੱਲ ਇਕ ਮੀਟਿੰਗ ਤੋਂ ਬਾਅਦ ਬਾਹਰ ਆਉਂਦੇ ਆਪਣੇ ਇਕ ਸ਼ੁਭਚਿੰਤਕ ਨੂੰ ਬੁਲਾਇਆ ਸੀ। ਦੱਸਣਯੋਗ ਹੈ ਕਿ ਜਦੋ ਉਸ ਵਿਅਕਤੀ ਨੇ ਵਿਦੇਸ਼ ਮੰਤਰੀ ਨੂੰ ਬੁਲਾਉਣ ਲਈ ਹੱਥ ਅੱਗੇ ਵਧਾਇਆ ਤਾਂ ਉਨ੍ਹਾਂ ਬੜੀ ਚਲਾਕੀ ਨਾਲ ਉਸ ਵਿਅਕਤੀ ਨਾਲ ਆਪਣੀ ਕੂਹਣੀ ਨੂੰ ਜੋੜਕੇ ਮਿਲਣ ਦਾ ਨਵਾਂ ਤਰੀਕਾ ਅਪਣਾ ਲਿਆ। ਵਿਦੇਸ਼ ਮੰਤਰੀ ਦੀ ਇਸ ਗੱਲ ਤੋਂ ਨੌਜਵਾਨ ਵਰਗ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਉਹ ਇਸ ਨਵੇਂ ਤਰੀਕੇ ਨੂੰ ਆਪਣੇ ਦੋਸਤਾਂ ਨੂੰ ਮਿਲਣ ਮੌਕੇ ਵਰਤ ਰਹੇ ਹਨ, ਜਿਸ ਦੇ ਸੋਸ਼ਲ ਮੀਡੀਆ 'ਤੇ ਖੂਬ ਚਰਚੇ ਹੋ ਰਹੇ ਹਨ।

Vandana

This news is Content Editor Vandana