ਇਟਲੀ : ਸਚੀਲੀਆ ‘ਚ ਫੁੱਟਿਆ ਜਵਾਲਾਮੁਖੀ, ਜਨ ਜੀਵਨ ਪ੍ਰਭਾਵਿਤ (ਤਸਵੀਰਾਂ)

05/22/2023 3:30:33 PM

ਰੋਮ (ਕੈਂਥ): ਇਟਲੀ ਦੇ ਸਾਊਥ ਇਲਾਕੇ ਸੂਬਾ ਸਚੀਲੀਆ ਦੇ ਸ਼ਹਿਰ ਕਤਾਨੀਆ ਵਿਖੇ ਐਤਵਾਰ ਨੂੰ ਜਵਾਲਾਮੁਖੀ ਫੁੱਟ ਜਾਣ ਕਾਰਨ ਇਲਾਕੇ ਵਿੱਚ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਇਸ ਵਾਰ ਕਤਾਨੀਆ ਵਿਖੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਜੀਓਫਿਜ਼ਇਕਸ ਐਂਡ ਵਿਗਿਆਨ ਅਤੇ ਏਟਨਾ ਅਬਜ਼ਰਵੇਟਰੀ ਵਿਭਾਗ ਵਲੋਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ, ਜਿਸ ਦੇ ਮੱਦੇਨਜਰ ਕਤਾਨੀਆ ਦੇ ਹਵਾਈ ਅੱਡੇ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਆਉਣ ਜਾਣ ਵਾਲੀਆਂ ਹਵਾਈ ਉਡਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। 

 

ਪੜ੍ਹੋ ਇਹ ਅਹਿਮ ਖ਼ਬਰ-ਭਿਆਨਕ ਗਰਮੀ 'ਚ 2 ਸਾਲ ਦੀ ਮਾਸੂਮ ਨੂੰ ਕਾਰ 'ਚ ਭੁੱਲੇ ਮਾਪੇ, 15 ਘੰਟੇ ਬਾਅਦ ਦੇੇਖਿਆ ਤਾਂ...

ਖ਼ਬਰ ਲਿਖੇ ਜਾਣ ਤੱਕ ਕੋਈ ਵੀ ਜਾਨੀ ਨੁਕਸਾਨ ਦਾ ਸਮਾਚਾਰ ਨਹੀਂ ਪ੍ਰਾਪਤ ਹੋ ਸਕਿਆ ਪਰ ਇਲਾਕੇ ਵਿੱਚ ਕਾਲੇ ਰੰਗ ਦੀ ਮਿੱਟੀ (ਸੁਆਹ) ਅਤੇ ਛੋਟੇ-ਛੋਟੇ ਮਿੱਟੀ ਅਤੇ ਬਜ਼ਰੀ ਦੇ ਟੁਕੜੇ ਜ਼ਰੂਰ ਦੇਖਣ ਨੂੰ ਮਿਲੇ। ਇਲਾਕੇ ਦੀਆਂ ਸੜਕਾਂ, ਘਰਾਂ ਅਤੇ ਲੋਕਾਂ ਦੀਆਂ ਗੱਡੀਆਂ 'ਤੇ ਕਾਲੇ ਰੰਗ ਦੀ ਮਿੱਟੀ (ਸੁਆਹ) ਦੀ ਪਰਤ ਮਿਲੀ। ਪਰ ਖੁਸ਼ੀ ਦੀ ਗੱਲ ਇਹ ਰਹੀ ਕਿ ਵਿਭਾਗ ਦੀ ਮੁਸਤੈਦੀ ਨਾਲ ਇਲਾਕੇ ਵਿੱਚ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਲਗਭਗ 9 ਘੰਟੇ ਤੋਂ ਬਾਅਦ ਕਤਾਨੀਆ ਹਵਾਈ ਅੱਡੇ ਦੀ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਸੀਚੀਲੀਆ ਸੂਬੇ ਦੇ ਵਿੱਚ ਪਹਿਲਾਂ ਵੀ ਆਏ ਜਵਾਲਾਮੁਖੀ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕਰਦਾ ਆ ਰਿਹਾ ਹੈ ਤੇ ਇਹ ਸੂਬਾ ਜਵਾਲਾਮੁਖੀਆਂ ਦਾ ਮੁੱਖ ਕੇਂਦਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana