ਇਟਲੀ : ਸਿੱਖ ਸੰਗਤਾਂ ਨੇ ਕਰਵਾਏ ਧਾਰਮਿਕ ਸਮਾਗਮ

08/17/2019 3:03:43 PM

ਰੋਮ, (ਕੈਂਥ)— ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਬੋਰਗੋ ਸੰਨ ਯਾਕਮੋ ਅਤੇ ਕਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ, ਸਾਧ ਸੰਗਤ ਅਤੇ ਪ੍ਰਬੰਧਕ ਸੇਵਾਦਾਰਾ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ 400 ਸਾਲਾ ਜਨਮ ਦਿਹਾੜਾ ਅਤੇ 'ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਤ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ।

ਸਮਾਗਮ ਦੇ ਵਿਸ਼ੇਸ਼ ਦੀਵਾਨਾਂ 'ਚ ਗੰ੍ਰਥੀ ਭਾਈ ਚੈਚਲ ਸਿੰਘ ਜੀ ਨੇ ਕੀਰਤਨ ਦੀ ਹਾਜ਼ਰੀ ਭਰੀ। ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਅਤੇ ਉਨ੍ਹਾਂ ਦੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਤਿੰਦਰਬੀਰ ਸਿੰਘ ਜੀ ਨੇ ਜੱਥੇ ਸਮੇਤ ਹਾਜਰੀ ਭਰੀ ਅਤੇ ਭਾਈ ਰਜਿੰਦਰ ਸਿੰਘ ਜੀ ਪਟਿਆਲੇ ਵਾਲਿਆਂ ਨੇ ਬਾਬਾ ਜੀ ਦੇ ਜੀਵਨ ਇਤਿਹਾਸ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਪ੍ਰਬੰਧਕ ਸੇਵਾਦਾਰ ਸੁਰਿੰਦਰਜੀਤ ਸਿੰਘ, ਬਲਕਾਰ ਸਿੰਘ, ਨਿਸ਼ਾਨ ਸਿੰਘ, ਸਵਰਨ ਸਿੰਘ, ਸ਼ਰਨਜੀਤ ਸਿੰਘ, ਕੁਲਵੰਤ ਸਿੰਘ ਆਦਿ ਅਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਅਤੇ ਕਲਤੂਰਾ ਸਿੱਖ ਦੇ ਸੇਵਾਦਾਰ ਸਿਮਰਜੀਤ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਕਰਨੈਲ ਸਿੰਘ, ਰਜਿੰਦਰ ਸਿੰਘ