ਇਟਲੀ ਦੇ ਇਸਚੀਆ ਟਾਪੂ 'ਚ ਲੱਗੇ ਭੂਚਾਲ ਦੇ ਝਟਕੇ, ਇਕ ਦੀ ਮੌਤ ਤੇ ਹੋਰ ਕਈ ਜ਼ਖਮੀ

08/22/2017 8:17:57 AM


ਰੋਮ— ਸੋਮਵਾਰ ਰਾਤ ਨੂੰ (ਸਥਾਨਕ ਸਮੇਂ ਮੁਤਾਬਕ) ਇਟਲੀ ਦੇ ਇਸਚੀਆ ਟਾਪੂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਕੁੱਝ ਲੋਕ ਜ਼ਖਮੀ ਹੋ ਗਏ ਅਤੇ ਇਕ ਔਰਤ ਦੀ ਮੌਤ ਹੋ ਗਈ। ਜ਼ਖਮੀਆਂ 'ਚ ਬੱਚੇ ਵੀ ਸ਼ਾਮਲ ਹਨ । ਇਟਲੀ ਦੇ ਰਾਸ਼ਟਰੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੋਂ ਦੇ ਸਮੇਂ ਮੁਤਾਬਕ ਰਾਤ 9 ਵਜੇ ਭੂਚਾਲ ਦੇ ਝਟਕੇ ਮਹਿਸੂਸ ਹੋਏ। 
ਉਸ ਸਮੇਂ ਲੋਕ ਰਾਤ ਦਾ ਖਾਣਾ ਖਾ ਰਹੇ ਸਨ। ਉੱਤਰੀ ਹਿੱਸੇ ਦੇ ਕੈਸਾਮਸੀਸੀਓਲਾ 'ਚ ਵਧੇਰੇ ਨੁਕਸਾਨ ਹੋਇਆ ਹੈ। ਹਾਲਾਂਕਿ ਇਸ ਦੀ ਤੀਬਰਤਾ 4.3 ਮਾਪੀ ਗਈ ਅਤੇ ਜ਼ਮੀਨ 'ਚ ਇਸ ਦੀ ਡੂੰਘਾਈ 10 ਕਿਲੋਮੀਟਰ ਤਕ ਸੀ। ਡਾਕਟਰਾਂ ਮੁਤਾਬਕ ਲਗਭਗ 26 ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ। ਮਲਬੇ ਹੇਠ ਦੱਬ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦ ਕਿ 3 ਹੋਰ ਵਿਅਕਤੀਆਂ ਨੂੰ ਮਲਬੇ ਹੇਠੋਂ ਕੱਢਿਆ ਗਿਆ।