ਇਟਲੀ : ਗੜੇਮਾਰੀ ਭਰੇ ਤੂਫ਼ਾਨ ਅੱਗੇ 'ਜਹਾਜ਼' ਹੋਇਆ ਬੇਵੱਸ, ਨਹੀਂ ਭਰ ਸਕਿਆ ਉਡਾਣ

07/14/2021 2:24:41 PM

ਰੋਮ (ਕੈਂਥ): ਬੀਤੇ ਦਿਨ ਇਟਲੀ ਦੇ ਮਲਪੈਂਸਾ ਏਅਰਪੋਰਟ ਮਿਲਾਨ (ਐਮਐਕਸਪੀ) ਤੋਂ ਨਿਊਯਾਰਕ (ਜੇਐਫਕੇ) ਜਾ ਰਹੇ ਈ ਕੇ 205 ਦੇ ਅਮੀਰਾਤ ਦੇ ਬੋਇੰਗ 777-300 ਨੂੰ ਰਵਾਨਾ ਹੋਣ ਤੋਂ ਬਾਅਦ ਭਾਰੀ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਪਾਇਲਟ ਨੂੰ ਇਹ ਜਹਾਜ਼ ਮਿਲਾਨ 'ਤੇ ਵਾਪਿਸ ਉਤਾਰਨਾ ਪਿਆ।

ਪਾਇਲਟ ਨੂੰ ਜਹਾਜ਼ ਮਿਲਾਨ ਦੇ ਏਅਰਪੋਰਟ ਵਾਪਸ ਆਉਣ ਤੋਂ ਪਹਿਲਾਂ ਲਗਭਗ 1 ਘੰਟੇ ਲਈ ਜਹਾਜ਼ ਨੂੰ ਇਕ ਹੋਲਡਿੰਗ ਪੈਟਰਨ ਵਿਚ ਲਿਜਾਣਾ ਪਿਆ ਅਤੇ ਦੋ ਲੈਂਡਿੰਗ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਇਲਟ ਨੇ ਜਹਾਜ਼ ਦੇ ਮੂਹਰਲੇ ਪਾਸੇ, ਸ਼ੀਸ਼ੇ ਅਤੇ ਪਰਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਇਸ ਨੂੰ ਏਅਰਪੋਰਟ 'ਤੇ ਵਾਪਿਸ ਪਹੁੰਚਾਇਆ।

ਪੜ੍ਹੋ ਇਹ ਅਹਿਮ ਖਬਰ- ਇਟਲੀ : ਬੱਚਿਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਡਰਾਈਵਰ ਦੀ ਸੂਝ ਬੂਝ ਨਾਲ ਬਚੀਆਂ ਜਾਨਾਂ 

ਇਹ ਖ਼ਬਰ ਸੋਸ਼ਲ ਨੈੱਟਵਰਕ ਵੋਲਾ ਮਾਲਪੇਂਸਾ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ।ਜੋ ਫੋਟੋਆਂ ਦੇ ਨਾਲ ਤੂਫਾਨ ਤੋਂ ਬਾਅਦ ਜਹਾਜ਼ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀ ਹੈ, ਹਾਲਾਂਕਿ ਜਹਾਜ਼ ਦੇ ਯਾਤਰੀਆਂ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਪਰ ਜਹਾਜ਼ ਵਿੱਚ ਸਵਾਰ ਪਾਇਲਟ ਸਮੇਤ ਸਵਾਰੀਆਂ ਦੇ ਚਿਹਰਿਆਂ 'ਤੇ ਘਬਰਾਹਟ ਵਾਲੇ ਬੱਦਲ ਦੇਖੇ ਗਏ। ਜਦੋ ਤੱਕ ਜਹਾਜ਼ ਅਸਮਾਨ ਤੋਂ ਜ਼ਮੀਨ ਤੱਕ ਨਹੀ ਪਹੁੰਚਿਆ ਇਹ ਬੱਦਲ ਕਾਲੀ ਘਟਾਅ ਵਾਂਗਰ ਹੀ ਲੱਗਦੇ ਰਹੇ।

Vandana

This news is Content Editor Vandana