ਇਟਲੀ : ਵਿਸ਼ਾਲ ਭਗਵਤੀ ਜਾਗਰਣ ਮੌਕੇ ਪੂਜੀਆਂ ਗਈਆਂ 201 ਕੰਜਕਾਂ

08/17/2019 3:42:52 PM

ਰੋਮ, (ਕੈਂਥ)— ਭਾਰਤੀ ਦੁਨੀਆ 'ਚ ਜਿਸ ਥਾਂ ਵੀ ਰਹਿਣ ਬਸੇਰਾ ਕਰਦੇ ਹਨ, ਉੱਥੇ ਆਪਣੇ ਦੇਵੀ-ਦੇਵਤਿਆਂ ਜਾਂ ਗੁਰੂ ਸਾਹਿਬ ਨਾਲ ਸਬੰਧਤ ਦਿਨ-ਤਿਉਹਾਰ ਮਨਾਉਣਾ ਨਹੀਂ ਭੁੱਲਦੇ।ਇਸ ਸ਼ਰਧਾ ਭਾਵਨਾ 'ਚ ਹੀ ਮਾਂ ਦੁਰਗਾ ਸ਼ਕਤੀ ਮਾਤਾ ਮੰਦਰ ਹਰਮਾਦਾ ਤੇਰਾਚੀਨਾ (ਲਾਤੀਨਾ) ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਰਾਣੀ ਦੇ ਭਗਤਾਂ ਲਈ ਪੰਜਵਾਂ ਵਿਸ਼ਾਲ ਜਾਗਰਣ ਮੰਦਰ ਵਿਖੇ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਜਾਗਰਣ 'ਚ ਇਟਲੀ ਭਰ ਤੋਂ ਮਾਤਾ ਰਾਣੀ ਦੇ ਭਗਤਾਂ ਨੇ ਸਾਰੀ ਰਾਤ ਮਹਾਮਾਈ ਦਾ ਗੁਣਗਾਨ ਕੀਤਾ।

 

ਜਾਗਰਣ ਵਾਲੇ ਦਿਨ ਪਹਿਲਾਂ ਸਭ ਸੰਗਤ ਵਲੋਂ ਸਮੂਹਕ ਤੌਰ 'ਤੇ ਹਵਨ ਕੀਤਾ ਗਿਆ। ਪਹਿਲੀ ਵਾਰ ਜਾਗਰਣ ਵਿੱਚ 201 ਕੰਜਕਾਂ ਦੀ ਪੂਜਾ ਕੀਤੀ ਗਈ। ਉਪਰੰਤ ਦੁਰਗਾ ਮਹਾਮਾਈ ਦਾ ਵਿਸ਼ਾਲ ਦਰਬਾਰ ਸਜਾਇਆ ਗਿਆ, ਜਿਸ 'ਚ ਵਿਸ਼ਵ ਪ੍ਰਸਿੱਧ ਲੋਕ ਗਾਇਕ ਸਤਵਿੰਦਰ ਬੁੱਗਾ, ਭਜਨ ਮੰਡਲੀ ਵਰੁਣ ਗੋਰਾ ਅਤੇ ਗੌਰਵ ਬਹਿਨੋਤ ਦੀ ਪ੍ਰਸਿੱਧ ਭਜਨ ਮੰਡਲੀ ਵਲੋਂ ਭਗਵਤੀ ਮਾਂ ਦੀਆਂ ਭੇਟਾਂ ਨਾਲ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਭਾਵ 'ਚ ਝੂਮਣ ਲਗਾ ਦਿੱਤਾ। 
ਸਵੇਰੇ 5 ਵਜੇ ਮਹਾਮਾਈ ਦੀ ਆਰਤੀ ਕੀਤੀ ਗਈ, ਜਿਸ 'ਚ ਪੰਡਾਲ ਦੀ ਹਾਜ਼ਰ ਸੰਗਤ ਨੇ ਮਹਾਂਮਾਈ ਅੱਗੇ ਦੁਨੀਆਂ 'ਚ ਸੁੱਖ-ਸ਼ਾਂਤੀ ਅਤੇ ਆਪਸੀ ਪਿਆਰ ਭਾਵਨਾ ਦੇ ਆਸ਼ੀਰਵਾਦ ਦੀ ਅਰਦਾਸ ਕੀਤੀ। ਭਾਰਤੀ ਅੰਬੈਸੀ ਰੋਮ ਤੋਂ ਇਲਾਵਾ ਇਟਾਲੀਅਨ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਵੀ ਜਾਗਰਣ 'ਚ ਹਾਜ਼ਰੀ ਭਰੀ। ਸਭ ਸੰਗਤਾਂ ਲਈ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਭ ਸੰਗਤ ਦਾ ਜਾਗਰਣ ਵਿੱਚ ਸ਼ਮੂਲੀਅਤ ਕਰਨ ਲਈ ਦਿਲ ਦੀਆਂ ਗ