ਇਟਲੀ : ਫਰਿਜੇਨੇ ਵਿਚ ਪਹਿਲਾ ਮਹਾਨ ਗੁਰਮਤਿ ਸਮਾਗਮ 13 ਨੂੰ

10/10/2019 8:09:56 AM

ਮਿਲਾਨ, (ਸਾਬੀ ਚੀਨੀਆ)— ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਦਿਆਂ ਰੋਮ ਤੇ ਲਾਦੀਸਪੋਲੀ ਦੀਆਂ ਸਮੂਹ ਸੰਗਤਾਂ ਵੱਲੋਂ ਇਕ ਮਹਾਨ ਧਾਰਮਿਕ ਸਮਾਗਮ 13 ਅਕਤੂਬਰ ਐਤਵਾਰ ਨੂੰ ਰੋਮ ਦੇ ਅੰਤਰ ਰਾਸ਼ਟਰੀ ਏਅਰ ਪੋਰਟ ਨਾਲ ਲੱਗਦੇ ਕਸਬੇ ਫਰਿਜੇਨੇ (ਮਕਾਰੇਸੇ) ਵਿਚ ਕਰਵਾਇਆ ਜਾ ਰਿਹਾ ਹੈ।

ਗੁਰਦੁਆਰਾ ਹਰਿਗੋਬਿੰਦ ਸੇਵਾ ਸੋਸਾਇਟੀ ਲਾਦੀਸਪੋਲੀ ਦੀਆਂ ਸੰਗਤਾਂ ਵੱਲੋਂ ਫਰਿਜੇਨੇ ਵਿਚ ਪਹਿਲੀ ਵਾਰ ਧਾਰਮਿਕ ਸਮਾਗਮ ਕਰਵਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇੰਗਲੈਂਡ ਤੋਂ ਪੁੱਜ ਰਹੇ ਕਥਾਵਾਚਕ ਤੇ ਕੀਰਤਨੀ ਜੱਥੇ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਣਗੇ । ਪ੍ਰਬੰਧਕਾਂ ਵੱਲੋਂ ਨਵੇਂ ਉਪਰਾਲੇ ਤਹਿਤ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ । ਦੱਸਣਯੋਗ ਹੈ ਕਿ ਸਵੇਰੇ 11 ਵਜੇ ਤੋਂ ਖੁੱਲ੍ਹੇ ਪੰਡਾਲ ਸਜਾਏ ਜਾਣਗੇ, ਜਿਨ੍ਹਾਂ ਵਿਚ ਸ਼ਾਮੀਂ 6 ਵਜੇ ਤੱਕ ਢਾਡੀ, ਰਾਗੀਆਂ ਸਮੇਤ ਪੁੱਜ ਰਹੇ ਸਿੱਖ ਕੌਮ ਦੇ ਬੁਲਾਰੇ ਵਿਚਾਰਾਂ ਦੀ ਸਾਂਝ ਪਾਉਣਗੇ।