ਇਟਲੀ ਪੁਲ ਹਾਦਸਾ : ਮਲਬੇ ''ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

08/16/2018 9:53:44 PM

ਗੇਨੋਵਾ— ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਗੋਨੇਵਾ 'ਚ ਮੰਗਲਵਾਰ ਨੂੰ ਡਿੱਗੇ ਪੁਲ ਦੇ ਮਲਬੇ 'ਚ ਕਰੀਬ 20 ਲੋਕਾਂ ਦੇ ਹਾਲੇ ਵੀ ਦੱਬੇ ਹੋਣ ਦਾ ਖਦਸ਼ਾ ਹੈ। ਇਸ ਹਾਦਸੇ 'ਚ ਕਰੀਬ 38 ਲੋਕ ਮਾਰੇ ਗਏ ਹਨ। ਇਸ ਵਿਚਾਲੇ ਸਰਕਾਰ ਨੇ ਪੁਲ ਬਣਾਉਣ ਵਾਲੀ ਕੰਪਨੀ, ਜੋ ਦੇਸ਼ ਦੀ ਸਭ ਤੋਂ ਵੱਡੀ ਟੋਲ ਰੋਡ ਆਪਰੇਟਰ ਹੈ, ਦੇ ਵਿਰੁੱਧ ਜੁਰਮਾਨਾ ਲਗਾਉਣ ਤੇ ਵੱਡੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਸ਼ਹਿਰ ਦੇ ਮੁੱਖ ਮੈਜਿਸਟ੍ਰੇਟ ਫਰੈਂਸੇਸਕੋ ਕੋਜੀ ਨੇ ਕਿਹਾ, 'ਮੰਗਲਵਾਰ ਨੂੰ ਪੁਲ 'ਤੇ ਖੜ੍ਹੇ ਵਾਹਨਾਂ ਦੀ ਗਿਣਤੀ ਤੇ ਪਰਿਵਾਰ ਵਾਲਿਆਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਇਹ ਮੰਨਿਆ ਜਾ ਰਿਹਾ ਹੈ ਕਿ ਹਾਲੇ ਵੀ ਮਲਬੇ 'ਚ 10 ਤੋਂ 20 ਲੋਕ ਫਸੇ ਹੋਣਗੇ।

ਅਧਿਕਾਰਕ ਤੌਰ 'ਤੇ ਇਸ ਹਾਦਸੇ 'ਚ 38 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਮੌਜੂਦਾ ਜਾਣਕਾਰੀ ਮੁਤਾਬਕ ਇਸ ਪੁਲ ਦੇ ਵਿਚਕਾਰ ਦਾ 80 ਫਿਸਦੀ ਹਿੱਸਾ ਇਕ ਫੈਕਟਰੀ 'ਤੇ ਹੋਰ ਇਮਾਰਤਾਂ 'ਤੇ ਡਿੱਗ ਗਿਆ, ਜਿਸ ਕਾਰਨ ਹੇਠਾਂ ਜਾ ਰਹੇ ਵਾਹਨ ਇਸ ਦੀ ਚਪੇਟ 'ਚ ਆ ਗਏ। ਇਸ ਪੁਲ ਦੇ ਨਿਰਮਾਤਾ ਨੇ ਕਿਹਾ ਕਿ ਉਸ ਨੇ 1967 'ਚ ਪੂਰਾ ਨਿਰਮਾਣ 1.2 ਕਿਲੋਮੀਟਰ ਲੰਬੇ ਪੁਲ 'ਤੇ ਰੈਗੂਲਰ ਤੇ ਪੂਰੀ ਤਰ੍ਹਾਂ ਨਾਲ ਸੁਰੱਖਿਆ ਜਾਂਚ ਕੀਤੀ ਤੇ 2 ਸਾਲ ਪਹਿਲਾਂ ਇਸ ਨੂੰ ਮੁੜ ਦੁਹਰਾਇਆ ਗਿਆ ਪਰ ਸਰਕਾਰ ਨੇ ਪੁਲ ਨਿਰਮਾਤਾ ਕੰਪਨੀ ਦੀ ਅਪੀਲ ਨੂੰ ਠੁਕਰਾਉਂਦੇ ਹੋਏ ਇਸ 'ਤੇ ਭਾਰੀ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ। ਜਾਂਚਕਰਤਾ ਹਾਲੇ ਤਕ ਪੁਲ ਦੇ ਡਿੱਗਣ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲਗਾ ਸਕੇ ਹਨ।