ਇਟਲੀ 'ਚ ਪੰਜਾਬੀ ਭਾਈਚਾਰੇ ਦੀ ਬੱਲੇ ਬੱਲੇ, ਬਲਵਿੰਦਰ ਸਿੰਘ ਨੇ ਵੱਡੀ ਲੀਡ ਨਾਲ ਜਿੱਤੀ ਚੋਣ

05/16/2023 10:32:26 AM

ਰੋਮ (ਕੈਂਥ,ਟੇਕ ਚੰਦ,ਚੀਨੀਆਂ): ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਕਮੂਨੇ ਦੇ ਸਿੰਦਕੋ (ਸ਼ਹਿਰ ਦੇ ਮੇਅਰ ਦੀ ਚੋਣ) ਲਈ 14 ਅਤੇ 15 ਮਈ ਨੂੰ ਵੋਟਾਂ ਪਈਆਂ, ਇਨ੍ਹਾਂ ਚੋਣਾਂ ਵਿਚ ਇਸ ਵਾਰ ਭਾਰਤੀ ਭਾਈਚਾਰੇ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਸ ਵਿਚ ਤਿੰਨ ਪੰਜਾਬੀ ਵੀ ਚੋਣਾਂ ਵਿਚ ਹਿੱਸਾ ਲੈ ਰਹੇ ਸਨ। ਇਨ੍ਹਾਂ ਵਿਚੋਂ ਬਲਵਿੰਦਰ ਸਿੰਘ ਨੇ ਆਪਣੀ ਪਾਰਟੀ ਵਿਚੋਂ ਵੱਡੀ ਲੀਡ 'ਤੇ ਜਿੱਤ ਪ੍ਰਾਪਤ ਕੀਤੀ। ਫਾਬੀਓ ਰੋਲਫੀ ਦੀ ਪਾਰਟੀ ਵਲੋਂ ਇਨ੍ਹਾਂ ਨੂੰ ਟਿਕਟ ਮਿਲੀ ਸੀ ਤੇ ਬਲਵਿੰਦਰ ਸਿੰਘ ਨੂੰ 233 ਦੇ ਕਰੀਬ ਵੱਡੀ ਲੀਡ ਮਿਲੀ, ਜੋ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੈਂਡੀਡੇਟਾਂ ਵਲੋਂ ਸਭ ਤੋਂ ਵੱਧ ਸੀ। ਉਹਨਾਂ ਨੇ ਬਰੇਸ਼ੀਆ ਤੋਂ ਸਲਾਹਕਾਰ ਦੀ ਚੋਣ ਜਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਦੇਸ਼ ਦਾ ਨਾਮ ਚਮਕਾਉਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਦਾ ਸਨਮਾਨ 

ਬਲਵਿੰਦਰ ਸਿੰਘ ਦੀ ਜਿੱਤ ਹੁੰਦਿਆ ਹੀ ਉਨ੍ਹਾਂ ਦੇ ਸਮਰਥਕਾਂ ਵਲੋਂ ਬਰੇਸ਼ੀਆ ਦੀ ਪਾਰਕਿੰਗ ਵਿਚ ਇਕੱਠੇ ਹੋ ਕੇ ਖੁਸ਼ੀ ਮਨਾਈ ਗਈ ਤੇ ਢੋਲ ਦੇ ਡੱਗੇ 'ਤੇ ਭੰਗੜੇ ਵੀ ਪਾਏ ਗਏ। ਇਸ ਮੌਕੇ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਇਕੱਲੀ ਉਨ੍ਹਾਂ ਦੀ ਜਿੱਤ ਨਹੀਂ ਸਗੋਂ ਸਮੁੱਚੇ ਭਾਰਤੀ ਪੰਜਾਬੀ ਭਾਈਚਾਰੇ ਦੀ ਜਿੱਤ ਹੈ। ਆਸ ਹੈ ਕਿ ਅਗੋਂ ਵੀ ਅਜਿਹੇ ਮੌਕਿਆਂ 'ਤੇ ਸਾਰੇ ਪੰਜਾਬੀ ਵੱਧ ਚੜ੍ਹ ਕੇ ਸਾਥ ਦੇਣਗੇ ਅਤੇ ਹੋਰ ਵੀ ਅਗਾਂਹ ਤੱਕ ਜਾਵਾਂਗੇ। ਬਲਵਿੰਦਰ ਸਿੰਘ ਜੋ ਕਿ ਕਾਫੀ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ਵਿਚ ਰਹਿ ਰਹੇ ਹਨ, ਤੇ ਅੱਜ ਉਨ੍ਹਾਂ ਦੇ ਮਾਤਾ ਜੀ ਅਤੇ ਪਿਤਾ ਜੋਗਿੰਦਰ ਸਿੰਘ ਵੀ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਪੂਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana