ਇਟਲੀ : 9 ਸਾਲਾ ਵਿਦਿਆਰਥੀ ਦੇ ਸਿਰ ਚੜ੍ਹਿਆ ਆਸ਼ਕੀ ਦਾ ਭੂਤ

10/06/2018 1:12:03 PM

ਰੋਮ (ਕੈਂਥ)— ਤੁਸੀਂ ਅਕਸਰ ਹੀ ਪਿਆਰ ਦੇ ਅਨੇਕਾਂ ਕਿੱਸੇ ਸੁਣੇ ਹੋਣਗੇ ਪਰ ਸਿਰਫ਼ 9 ਸਾਲ ਦੇ ਬੱਚੇ ਦੇ ਆਸ਼ਕ ਬਣ ਜਾਣ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਬੱਚਾ ਆਪਣੇ ਸਕੂਲ 'ਚ ਪੜ੍ਹਦੀ ਕੁੜੀ ਨੂੰ ਪਿਆਰ ਕਰਦਾ ਸੀ। ਇੰਨੀ ਛੋਟੀ ਉਮਰ 'ਚ ਬੱਚੇ ਦੇ ਸਿਰ 'ਤੇ ਇਸ਼ਕ ਦਾ ਭੂਤ ਸਵਾਰ ਹੋ ਗਿਆ ਅਤੇ ਉਸ ਨੇ ਗਲਤ ਕਦਮ ਚੁੱਕ ਲਿਆ। ਜਦ ਇਕ ਦਿਨ ਉਹ ਕੁੜੀ ਸਕੂਲ ਨਾ ਆਈ ਤਾਂ ਉਸ ਨੇ ਸਕੂਲ ਡਰਾਈਵਰ ਨੂੰ ਕਿਸੇ ਤਰ੍ਹਾਂ ਮਨਾ ਲਿਆ ਅਤੇ ਉਹ ਬੱਸ ਸਮੇਤ ਕੁੜੀ ਦੇ ਘਰ ਚਲੇ ਗਏ। ਜਾਣਕਾਰੀ ਮੁਤਾਬਕ ਕੁੜੀ ਬੀਮਾਰ ਹੋਣ ਕਾਰਨ ਸਕੂਲ ਨਾ ਪੁੱਜ ਸਕੀ ਸੀ ।
ਉਸ ਨੇ ਸਕੂਲ ਦੇ ਸਟਾਫ ਅਤੇ ਆਪਣੇ ਘਰਦਿਆਂ ਨੂੰ ਦੱਸੇ ਬਿਨਾਂ ਇਹ ਕਦਮ ਚੁੱਕਿਆ। ਜਦੋਂ ਸਕੂਲ ਦੀ ਬੱਸ ਕੁੜੀ ਦੇ ਘਰ ਪੁੱਜੀ ਤਾਂ ਕੁੜੀ ਦੇ ਮਾਪੇ ਹੈਰਾਨ ਰਹਿ ਗਏ। ਉਨ੍ਹਾਂ ਇਸ ਸਾਰੀ ਘਟਨਾ ਦੀ ਜਾਣਕਾਰੀ ਮੁੰਡੇ ਦੇ ਪਰਿਵਾਰ ਨੂੰ ਦਿੱਤੀ। ਪਰਿਵਾਰ ਵਾਲਿਆਂ ਦੇ ਸਮਝਾਉਣ 'ਤੇ ਬੱਚੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਪਰ ਇਹ ਗੱਲ ਹਰ ਪਾਸੇ ਫੈਲ ਗਈ।