ਇਟਲੀ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, 48 ਘੰਟਿਆ 717 ਮੌਤਾਂ

03/17/2020 1:31:27 PM

ਰੋਮ (ਕੈਂਥ): ਇਟਲੀ ਵਿਚ ਕੋਰੋਨਾਵਾਇਰਸ ਨਾਲ ਬੀਤੇ 48 ਘੰਟਿਆਂ ਦੌਰਾਨ 717 ਮੌਤਾਂ ਦਾ ਕਹਿਰ ਨਾਲ ਹਾਲਾਤ ਅੱਗੇ ਨਾਲੋਂ ਵੀ ਬਦ ਤੋਂ ਬਦਤਰ ਹੋਏ ਹਨ। ਅੱਜ ਇਕ ਦਿਨ ਵਿਚ 349 ਲੋਕਾਂ ਦੀ ਮੌਤ ਦੀ ਖਬਰ ਹੈ ਇਹ ਅੰਕੜਾ ਬੀਤੇ ਕਲ ਤੋਂ ਥੋੜ੍ਹਾ ਕੁਝ ਘੱਟ ਹੈ ਪਰ ਫਿਲਹਾਲ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਟਲੀ ਵਿਚ ਹੁਣ ਤੱਕ ਕੁਲ ਮੌਤਾਂ 2158 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਇਸ ਵਾਇਰਸ ਨਾਲ 27,980 ਲੋਕ ਇਨਫੈਕਟਿਡ ਹਨ। ਉੱਥੇ ਪੂਰੀ ਦੁਨੀਆ ਵਿਚ 7174 ਲੋਕਾਂ ਦੀ ਜਾਨ ਚਲੀ ਗਈ ਹੈ।

ਇਥੇ ਜ਼ਿਕਰਯੋਗ ਹੈ ਕਿ ਇਟਲੀ ਵਿਚ ਜਦੋਂ ਤੋਂ ਕੋਰੋਨਾ ਫੈਲਣਾ ਸ਼ੁਰੂ ਹੋਇਆ ਹੈ ਤਾਂ ਡਾਕਟਰਾਂ ਅਤੇ ਨਰਸਾਂ ਨੂੰ ਦੋਹਰੀਆਂ ਸ਼ਿਫਟ ਵਿਚ ਕੰਮ ਕਰਨਾ ਪੈ ਰਿਹਾ ਹੈ ਅਤੇ ਹਰ ਵੇਲੇ ਮੂੰਹ 'ਤੇ ਮਾਸਕ ਲਗਾਉਣ ਕਾਰਨ ਕਈ ਡਾਕਟਰਾਂ ਤੇ ਨਰਸਾਂ ਦੇ ਚਿਹਰੇ 'ਤੇ ਜ਼ਖਮਾਂ ਵਰਗੇ ਨਿਸ਼ਾਨ ਬਣ ਗਏ ਹਨ।ਜਿਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਲੋਕਾਂ ਨੇ ਸਦੀਆ ਪੁਰਾਣਾ ਹੱਥ ਮਿਲਾਉਣ ਦਾ ਤਰੀਕਾ ਬਦਲਿਆ

ਅੱਜ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੋਂਤੇ ਨੇ ਚੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਅੋਖੀ ਘੜੀ ਵਿਚ  ਇਟਲੀ ਦਾ ਸਾਥ ਦੇਣ ਲਈ ਮੈਂ ਸਦਾ ਹੀ ਰਿਣੀ ਰਹਾਂਗਾ ਅਤੇ ਦੋਹਾਂ ਦੇਸ਼ਾਂ ਦੀ ਦੋਸਤੀ ਬਰਕਰਾਰ ਰਹੇਗੀ। ਗੌਰਤਲਬ ਹੈ ਕਿ ਚੀਨ ਨੇ ਬੀਤੇ ਦਿਨੀਂ ਇਟਲੀ ਵਿਚ ਇਕ 9 ਮੈਂਬਰੀ ਡਾਕਟਰਾਂ ਦੀ ਟੀਮ ਭੇਜੀ ਸੀ ਜੋ ਆਪਣੇ ਨਾਲ ਚੀਨ ਤੋਂ ਕੋਰੋਨਾਵਾਇਰਸ ਨਾਲ ਲੜ ਰਹੇ ਮਰੀਜ਼ਾਂ ਦੀ ਮਦਦ ਲਈ ਦਵਾਈਆਂ ਅਤੇ ਮਾਸਕ ਨਾਲ ਲੈ ਕੇ ਪਹੁੰਚੇ ਸਨ।

Vandana

This news is Content Editor Vandana