ਦਿਮਾਗ ਦੀ ਸਰਜਰੀ ਦੌਰਾਨ 60 ਸਾਲਾ ਬੀਬੀ ਬਣਾਉਂਦੀ ਰਹੀ ਪਕੌੜੇ (ਤਸਵੀਰਾਂ)

06/11/2020 6:12:24 PM

ਰੋਮ (ਬਿਊਰੋ): ਆਪਰੇਸ਼ਨ ਦਾ ਨਾਮ ਸੁਣਦੇ ਹੀ ਅਕਸਰ ਲੋਕ ਘਬਰਾ ਜਾਂਦੇ ਹਨ। ਇਹ ਵੀ ਸੱਚ ਹੈ ਕਿ ਆਪਰੇਸ਼ਨ ਦੌਰਾਨ ਅਕਸਰ ਮਰੀਜ਼ ਨੂੰ ਬੇਹੋਸ਼ ਰੱਖਿਆ ਜਾਂਦਾ ਹੈ ਪਰ ਇਕ ਮਰੀਜ਼ ਬੀਬੀ ਨੇ ਦਿਮਾਗ ਦੀ ਸਰਜਰੀ ਦੌਰਾਨ ਰਵਾਇਤੀ ਇਟਾਲੀਅਨ ਓਲਿਵ ਪਕੌੜੇ ਬਣਾ ਦਿੱਤੇ। ਢਾਈ ਘੰਟਿਆਂ ਤੱਕ ਚੱਲੇ ਆਪਰੇਸ਼ਨ ਵਿਚ ਬੀਬੀ ਨੇ 90 ਪਕੌੜੇ ਬਣਾਏ। ਇਟਲੀ ਵਿਚ ਇਹਨਾਂ ਪਕੌੜਿਆਂ ਨੂੰ ਐਪਰੀਟਿਫਸ (Aperitifs) ਕਹਿੰਦੇ ਹਨ।

ਇਟਲੀ ਦੇ ਏਂਕੋਨਾ ਵਿਚ 60 ਸਾਲ ਦੀ ਬੀਬੀ ਨੂੰ ਦਿਮਾਗ ਦੀ ਬੀਮਾਰੀ ਸੀ। ਡਾਕਟਰਾਂ ਨੇ ਕਿਹਾ,''ਆਪਰੇਸ਼ਨ ਕਰਨਾ ਹੋਵੇਗਾ ਪਰ ਸ਼ਰਤ ਇਹ ਸੀ ਕਿ ਮਰੀਜ਼ ਨੂੰ ਜਾਗਦੇ ਰਹਿਣਾ ਹੋਵੇਗਾ।'' ਜਾਗਦੇ ਰਹਿਣ ਲਈ ਬੀਬੀ ਨੇ ਕੁਝ ਜ਼ਰੂਰੀ ਕੰਮ ਪੂਰੇ ਕਰ ਲੈਣ ਬਾਰੇ ਵਿਚਾਰ ਕੀਤਾ। ਅਜੀਂਡਾ ਓਸਪੇਡਾਲੀ ਰਿਊਨਿਟੀ ਹਸਪਤਾਲ ਦੇ ਨਿਊਰੋਸਰਜਰੀ ਵਿਭਾਗ ਦੇ ਡਾਕਟਰ ਰੌਬਰਟੋ ਟ੍ਰਿਗਨਾਨੀ ਨੇ ਇਹ ਆਪਰੇਸ਼ਨ ਕੀਤਾ। ਉਹਨਾਂ ਨੇ ਮਰੀਜ਼ ਬੀਬੀ ਨੂੰ ਕਿਹਾ,''ਜਦੋਂ ਤੱਕ ਉਹ ਆਪਰੇਸ਼ਨ ਕਰਨਗੇ ਉਦੋਂ ਤੱਕ ਉਸ ਨੂੰ ਜਾਗਦੇ ਰਹਿਣਾ ਹੋਵੇਗਾ।'' ਇਸ 'ਤੇ ਮਰੀਜ਼ ਬੀਬੀ ਨੇ ਕਿਹਾ ਕਿ ਉਹ ਜਾਗ ਲਵੇਗੀ ਪਰ ਆਪਣੇ ਤਰੀਕੇ ਨਾਲ।

ਮਰੀਜ਼ ਬੀਬੀ ਨੇ ਢਾਈ ਘੰਟਿਆਂ ਤੱਕ ਚੱਲੇ ਆਪਰੇਸ਼ਨ ਦੌਰਾਨ 90 ਓਲਿਵ ਐਪਰੀਟਿਫਸ ਮਤਲਬ ਪਕੌੜੇ ਜਾਂ ਨਗੇਟਸ ਬਣਾ ਦਿੱਤੇ। ਡਾਕਟਰ ਟ੍ਰਿਗਨਾਨੀ ਨੇ ਦੱਸਿਆ ਕਿ ਸਾਡੀ ਟੀਮ ਇਹ ਦੇਖਦੀ ਰਹੀ ਕਿ ਮਰੀਜ਼ ਪਕੌੜੇ ਬਣਾ ਰਿਹਾ ਹੈ ਜਾਂ ਨਹੀਂ। ਡਾਕਟਰਾਂ ਨੇ ਸਰਜਰੀ ਦੌਰਾਨ ਬੀਬੀ ਨੂੰ ਜਾਗਣ ਲਈ ਇਸ ਲਈ ਕਿਹਾ ਸੀ ਕਿਉਂਕਿ ਅਜਿਹੇ ਆਪਰੇਸ਼ਨ ਵਿਚ ਅਕਸਰ ਮਰੀਜ਼ ਨੂੰ ਅਧਰੰਗ (Paralysis) ਦਾ ਅਟੈਕ ਆ ਜਾਂਦਾ ਹੈ। ਜਾਗਦੇ ਰਹਿਣ ਅਤੇ ਕੰਮ ਕਰਦੇ ਰਹਿਣ ਨਾਲ ਮਰੀਜ਼ ਨੂੰ ਅਧਰੰਗ ਦਾ ਅਟੈਕ ਆਉਣ ਦਾ ਖਦਸ਼ਾ ਬਹੁਤ ਘੱਟ ਹੋ ਜਾਂਦਾ ਹੈ। 

ਮਰੀਜ਼ ਬੀਬੀ ਦੇ ਕਹੇ ਮੁਤਾਬਕ ਆਪਰੇਸ਼ਨ ਥੀਏਟਰ ਵਿਚ ਬੈੱਡ 'ਤੇ ਇਕ ਵੱਡਾ ਮੇਜ ਲਗਾ ਦਿੱਤਾ ਗਿਆ। ਉਸ 'ਤੇ ਪਕੌੜੇ ਬਣਾਉਣ ਦਾ ਸਾਰਾ ਸਾਮਾਨ ਰੱਖ ਦਿੱਤਾ ਗਿਆ।ਇੱਧਰ ਡਾਕਟਰ ਸਰਜਰੀ ਕਰਦੇ ਰਹੇ ਅਤੇ ਉੱਧਰ ਬੀਬੀ ਨੇ ਢਾਈ ਘੰਟਿਆਂ ਵਿਚ 90 ਪਕੌੜੇ ਬਣਾ ਦਿੱਤੇ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਲੰਡਨ ਦੇ ਕਿੰਗਸ ਕਾਲਜ ਹਸਪਤਾਲ ਵਿਚ 53 ਸਾਲਾ ਡੈਗਮਾਰ ਟਰਨਰ ਆਪਣੇ ਦਿਮਾਗ ਦੀ ਸਰਜਰੀ ਦੌਰਾਨ ਵਾਇਲਨ ਵਜਾਉਂਦੀ ਰਹੀ ਸੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਪੂਰੇ ਆਪਰੇਸ਼ਨ ਦੌਰਾਨ ਡੈਗਮਾਰ ਦੇ ਹੱਥ ਚੱਲਦੇ ਰਹੇ ਅਤੇ ਬ੍ਰੇਨ ਸਰਜਰੀ ਵਿਚ ਕੋਈ ਗੜਬੜ ਨਹੀਂ ਹੋਈ। ਇਟਲੀ ਦੀ ਮੀਡੀਆ ਨੇ ਇਸ ਪੂਰੇ ਆਪਰੇਸ਼ਨ ਦੀ ਖਬਰ ਪ੍ਰਕਾਸ਼ਿਤ ਕੀਤੀ ਹੈ। ਕੋਰੋਨਾ ਨਾਲ ਜੂਝ ਰਹੇ ਦੇਸ਼ ਵਿਚ ਇਸ ਖਬਰ ਨਾਲ ਲੋਕਾਂ ਵਿਚ ਕਾਫੀ ਜ਼ਿਆਦਾ ਹੈਰਾਨੀ ਅਤੇ ਖੁਸੀ ਹੈ।

Vandana

This news is Content Editor Vandana