ਕੋਰੋਨਾ ''ਤੇ ਕਾਬੂ ਪਾਉਣ ਦੇ ਰਾਹ ''ਚ ਇਟਲੀ, ਘੱਟਿਆ ਮੌਤਾਂ ਦਾ ਅੰਕੜਾ

04/05/2020 11:04:18 PM

ਰੋਮ - ਕੋਰੋਨਾਵਾਇਰਸ ਮਹਾਮਾਰੀ ਨੇ ਇਟਲੀ ਵਿਚ ਜਿਥੇ ਕਾਫੀ ਕੋਹਰਮ ਬਚਾਇਆ ਹੋਇਆ ਹੈ ਅਤੇ ਉਥੇ ਹੀ ਇਟਲੀ ਵਿਚ ਹੁਣ ਬੀਤੇ ਕੁਝ ਦਿਨਾਂ ਤੋਂ ਇਟਲੀ ਤੋਂ ਚੰਗੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਜਿਥੇ ਠੀਕ ਹੋ ਰਹੇ ਲੋਕਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਉਥੇ ਹੀ ਰੁਜ਼ਾਨਾ ਹੋ ਰਹੀਆਂ ਮੌਤਾਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਇਟਲੀ ਵਿਚ ਅੱਜ 525 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਹਡ਼ੀ ਕਿ 31 ਮਾਰਚ ਤੋਂ ਬਾਅਦ ਸਭ ਤੋਂ ਘੱਟ ਅੰਕਡ਼ਾ ਦਰਜ ਕੀਤਾ ਗਿਆ ਹੈ ਅਤੇ ਪਾਜ਼ੇਟਿਵ ਮਾਮਲਿਆਂ ਵਿਚ ਵੀ ਗਿਰਾਵਟ ਦੇਖੀ ਜਾ ਸਕਦੀ ਹੈ।

ਇਟਲੀ ਤੋਂ ਬਾਅਦ ਸਪੇਨ ਵਿਚ ਇਸ ਵਾਇਰਸ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ ਪਰ ਉਥੇ ਵੀ ਬੀਤੇ ਕੁਝ ਦਿਨਾਂ ਤੋਂ ਮੌਤਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਰੀ-ਕਵਰ ਹੋਣ ਜਾਣਕਾਰੀ ਹੈ। ਦੱਸ ਦਈਏ ਕਿ ਇਟਲੀ ਵਿਚ ਅੱਜ ਦੇ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ 15,887 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,28,948 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 21, 815 ਲੋਕ ਠੀਕ ਹੋ ਚੁੱਕੇ ਹਨ ਅਤੇ 91,246 ਦਾ ਅਜੇ ਇਲਾਜ ਜਾਰੀ ਅਤੇ  3,936 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਵਰਲਡੋਮੀਟਰ ਨੇ ਆਪਣੀ ਰਿਪੋਰਟ ਵਿਚ ਪ੍ਰਕਾਸ਼ਿਤ ਕੀਤੀ ਹੈ।

ਉਥੇ ਇਟਲੀ ਵਿਚ ਕੋਰੋਨਾ ਦੇ ਮਰੀਜ਼ਾਂ ਕਰ ਰਹੇ 60 ਤੋਂ ਜ਼ਿਆਦਾ ਮੈਡੀਕਲ ਕਰਮੀਆਂ ਦੀ ਮੌਤ ਵੀ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਇਟਲੀ ਦੇ ਕਈ ਹਸਪਤਾਲਾਂ ਵਿਚ ਰੋਬੋਟ ਨੂੰ ਮਰੀਜ਼ਾਂ ਦੀ ਦੇਖ ਰੇਖ ਦਾ ਦਿੱਤਾ ਗਿਆ ਹੈ ਤਾਂ ਜੋ ਡਾਕਟਰ ਇਨਫੈਕਸ਼ਨ ਵਾਲੇ ਮਰੀਜ਼ਾਂ ਦੇ ਸੰਪਰਕ ਵਿਚ ਘੱਟ ਆ ਸਕਣ। ਪੂਰੀ ਦੁਨੀਆ ਵਿਚ ਹੁਣ ਤੱਕ 68,154 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,253,043 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,57,199 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ।

Khushdeep Jassi

This news is Content Editor Khushdeep Jassi