ਇਟਲੀ : ਤੀਆਂ ਦੇ ਮੇਲੇ ''ਚ ਪੰਜਾਬਣਾਂ ਨੇ ਨੱਚ-ਨੱਚ ਨਿਵੇਕਲਾ ਮਹੌਲ ਸਿਰਜਿਆ

08/22/2023 6:22:43 PM

ਰੋਮ/ਇਟਲੀ (ਟੇਕਚੰਦ ਜਗਤਪੁਰ)- ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਪੈਂਦੇ ਪਿੰਡ ਕੰਪੀਤੇਲੋ ਵਿਖੇ ਦੂਸਰਾ ਤੀਆਂ ਦਾ ਮੇਲਾ ਕੰਪੀਤੈਲੋ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਸੁਰਿੰਦਰ ਕੌਰ ਮਿਆਣੀ ਨੇ ਕੀਤਾ। ਇਟਲੀ ਵਿਚ ਮੰਚ ਸੰਚਾਲਕ ਵਜੋਂ ਨਾਮਣਾ ਖੱਟ ਰਹੀ ਬਲਜੀਤ ਕੁਮਾਰੀ ਨੇ ਕਿਹਾ ਕਿ ਜਿੱਥੇ ਇਹ ਮੇਲੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਉੱਥੇ ਭਾਈਚਾਰਕ ਸਾਂਝ, ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਪ੍ਰਫੁਲਿੱਤ ਕਰਨ ਹਿੱਤ ਆਪਣਾ ਵਿਲੱਖਣ ਯੋਗਦਾਨ ਪਾਉਂਦੇ ਹਨ।

ਟਰੱਸਟ ਵਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਇਸ ਮੇਲੇ ਵਿੱਚ ਦਰਸ਼ਕਾਂ ਨੇ ਮੇਲੇ ਦਾ ਖੂਬ ਅਨੰਦ ਮਾਣਿਆ। ਪੰਜਾਬ ਦੀਆਂ ਮਾਣਮੱਤੀਆਂ ਮੁਟਿਆਰਾਂ ਨੇ ਇਸ ਮੇਲੇ ਵਿੱਚ ਗਿੱਧਾ, ਭੰਗੜਾ, ਲੋਕ-ਬੋਲੀਆਂ 'ਤੇ ਵੱਖ-ਵੱਖ ਗੀਤਾਂ 'ਤੇ ਡਾਂਸ ਤੇ ਕੋਰੀੳਗਰਾਫੀ ਕਰਕੇ ਦਰਸ਼ਕਾਂ ਦੇ ਮਨ ਮੋਹੇ। ਮਿਸ ਪੰਜਾਬਣ ਮੁਕਾਬਲੇ ਵਿਚ ਵੀ ਮੁਟਿਆਰਾਂ ਨੇ ਵਧ ਚੜ੍ਹ ਕੇ ਭਾਗ ਲਿਆ। ਬਲਜੀਤ ਕੁਮਾਰੀ, ਹਰਸਿਮਰਤ ਕੌਰ ਅਤੇ ਸੁਖਵਿੰਦਰ ਕੌਰ ਦਾ ਟਰੱਸਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਕਿਸਮਤ ਹੋਵੇ ਤਾਂ ਅਜਿਹੀ: ਜਿਸ ਦਿਨ ਨੌਕਰੀ ਤੋਂ ਹੋਇਆ ਜਵਾਬ, ਉਸੇ ਦਿਨ ਕਰੋੜਪਤੀ ਬਣਿਆ ਸ਼ਖ਼ਸ

ਸਿੰਘ, ਐਡ ਕੌਰ ਵੱਲੋਂ ਵੀ ਵਿਸ਼ੇਸ਼ ਗਿਫਟ ਦਿਤੇ ਗਏ। ਮੇਲਾ ਪ੍ਰਬੰਧਕ ਮਨਜੀਤ ਕੌਰ ਜਗਤਪੁਰ, ਅਮਨਦੀਪ ਕੌਰ, ਪਰਮਿੰਦਰ ਕੌਰ ਜਗਤਪੁਰ, ਕਿਰਨ ਬਾਲਾ, ਮਨਜਿੰਦਰ ਕੌਰ, ਮਨੀਸ਼ਾ, ਸੰਤੋਸ਼ ਕੁਮਾਰੀ, ਮਨਪ੍ਰੀਤ ਕੌਰ ਨੇ ਮੇਲੇ ਵਿੱਚ ਪਹੁੰਚੇ ਦਰਸ਼ਕਾਂ ਦਾ ਤਹਿਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਸਾਰਿਆਂ ਦੇ ਸਹਿਯੋਗ ਨਾਲ ਹੀ ਕਾਮਜਾਬ ਹੁੰਦੇ ਹਨ।ਇਸ ਮੇਲੇ ਨੂੰ ਯਾਦਗਾਰੀ ਬਣਾਉਣ ਵਿੱਚ ਟਰੱਸਟ ਦੇ ਸਰਪ੍ਰਸਤ ਸਰਬਜੀਤ ਸਿੰਘ,ਸਤਨਾਮ ਸਿੰਘ, ਅਮਰੀਕ ਸਿੰਘ, ਗੁਰਿੰਦਰ ਸਿੰਘ ਚੈੜੀਆਂ, ਰਵਿੰਦਰ ਲਾਡੀ, ਚਮਨ ਲਾਲ, ਨਵਦੀਪ ਸਿੰਘ ,ਕੁਲਵਿੰਦਰ ਸੁੰਨੜ ਅਤੇ ਪੱਤਰਕਾਰ ਭਾਈ ਚਾਰੇ ਦਾ ਵਿਸ਼ੇਸ਼ ਯੋਗਦਾਨ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana