ਇਟਲੀ ਪੁਲਸ ਨੇ ਡਰਾਈਵਰਾਂ ''ਤੇ ਠੋਕੇ ਜ਼ੁਰਮਾਨੇ, ਗਲਤ ਢੰਗ ਨਾਲ ਲਿਜਾਂਦੇ ਸੀ ਸਵਾਰੀਆਂ

02/21/2020 3:13:24 PM

ਰੋਮ/ਇਟਲੀ (ਕੈਂਥ): ਇਟਲੀ ਦੇ ਸ਼ਹਿਰ ਮਿਲਾਨ ਵਿਚ ਸਥਿਤ ਮਾਲਪੈਨਸਾ ਏਅਰਪੋਰਟ 'ਤੇ ਇਟਾਲੀਅਨ ਪੁਲਿਸ ਗੁਆਰਦੀਆ ਦੀ ਫੀਨਾਨਸਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਆਪਣੀ ਨਿੱਜੀ ਗੱਡੀਆਂ ਦੁਆਰਾ ਸਵਾਰੀਆਂ ਢੋਹਣ ਦਾ ਕੰਮ ਕਰਨ ਵਾਲੇ ਡਰਾਈਵਰਾਂ ਨੂੰ ਭਾਰੀ ਜ਼ੁਰਮਾਨਾ ਕੀਤਾ ਗਿਆ ਹੈ, ਜਿਸ ਵਿਚ 5 ਇਟਾਲੀਅਨ, 2 ਪਕਿਸਤਾਨੀ, 1 ਭਾਰਤੀ ਅਤੇ 1 ਬੰਗਲਾਦੇਸ਼ ਦਾ ਨਾਗਰਿਕ ਸ਼ਮਿਲ ਹੈ।

ਇਕ ਰਿਪੋਰਟ ਵਿਚ ਦੱਸਿਆ ਹੈ ਕਿ ਪਿਛਲੇ ਸਾਲ ਵਿਚ ਮਾਲਪੈਨਸਾ ਏਅਰਪੋਰਟ 'ਤੇ 3500 ਤੋਂ ਵੀ ਵੱਧ ਘਰੇਲੂ ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 47 ਤੋਂ ਵੀ ਵੱਧ ਲੋਕਾਂ ਨੂੰ ਬੇਨਿਯਮੀਆਂ ਕਰਨ ਦੇ ਦੋਸ਼ ਵਿਚ 70 ਹਜ਼ਾਰ ਯੂਰੋ ਦਾ ਜ਼ੁਰਮਾਨਾ ਕੀਤਾ ਗਿਆ ਜੋ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਏਅਰਪੋਰਟ 'ਤੇ ਛੱਡਣ ਲਈ ਘੱਟ ਚਾਰਜ ਲੈਂਦੇ ਸਨ। ਇਹਨਾਂ ਵਿਚੋਂ ਵਧੇਰੇ ਪਾਕਿਸਤਾਨੀ, ਭਾਰਤੀ ਅਤੇ ਚੀਨੀ ਮੂਲ ਦੇ ਨਾਗਰਿਕ ਹਨ।

Vandana

This news is Content Editor Vandana