ਇਟਲੀ ''ਚ ਨਵੇਂ ਬਣੇ ਬਰਾਇਨ ਸਟਾਇਲ ਸਲੂਨ ਦੀ ਓਪਨਿੰਗ 24 ਨੂੰ

02/23/2018 9:41:59 AM

ਮਿਲਾਨ(ਸਾਬੀ ਚੀਨੀਆ)— ਇਟਲੀ ਦੇ ਉੱਘੇ ਖੇਡ ਪ੍ਰਮੋਟਰ ਤੇ ਬਿਜਨੈਸ਼ਮੈਨ ਪ੍ਰਮਿੰਦਰ ਸਿੰਘ ਨਿਰਵੈਲ ਵੱਲੋਂ ਆਪਣੇ ਕਾਰੋਬਾਰ ਵਿਚ ਵਾਧਾ ਕਰਦੇ ਹੋਏ, ਇੱਥੋ ਦੇ ਕਸਬਾ ਤੁਲਸਾਰੈਨਸੋ ਵਿਚ ਇਕ ਨਵਾਂ ਸਲੂਨ ਖੋਲ੍ਹਿਆ ਜਾ ਰਿਹਾ ਹੈ। ਜਿਸ ਦੀ ਓਪਨਿੰਗ 24 ਫਰਵਰੀ ਨੂੰ ਦੇਰ ਸ਼ਾਮ ਕੀਤੀ ਜਾਵੇਗੀ।
ਇਸ ਬਰਾਇਨ ਸਟਾਇਲ ਸਲੂਨ ਦੀ ਓਪਨਿੰਗ ਸਬੰਧੀ ਜਾਣਕਾਰੀ ਦਿੰਦਿਆ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਅਧੁਨਿਕ ਤਕਨੀਕ ਨਾਲ ਤਿਆਰ ਕੀਤੇ ਸਲੂਨ ਵਿਚ 10 ਦੇ ਕਰੀਬ ਵਰਕਰ ਇਕੋ ਸਮੇਂ ਕੰਮ ਕਰ ਸਕਣਗੇ। ਉਨਾਂ ਦੱਸਿਆ ਕਿ ਵੱਡੇ ਬਜਟ ਨਾਲ ਤਿਆਰ ਕੀਤਾ ਗਿਆ ਇਹ ਸਲੂਨ ਇਸ ਇਲਾਕੇ ਵਿਚ ਭਾਰਤੀ ਭਾਈਚਾਰੇ ਦੀ ਨਵੀਂ ਪਛਾਣ ਬਣੇਗਾ। ਜਦ ਕਿ ਓਪਨਿੰਗ ਮੌਕੇ ਭਾਰਤੀ ਭਾਈਚਾਰੇ ਦੀਆਂ ਕਈ ਪ੍ਰਸਿੱਧ ਸ਼ਖਸ਼ੀਅਤਾਂ ਤੋਂ ਇਲਾਵਾ ਇਟਲੀ ਦੀਆਂ ਕਈ ਨਾਮਵਰ ਹਸਤੀਆਂ ਵੀ ਮੌਜੂਦ ਰਹਿਣਗੀਆਂ।