ਇਟਲੀ: ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਕੱਢਿਆ ਗਿਆ ਵਿਸ਼ਾਲ ਮੁਜ਼ਾਹਰਾ (ਤਸਵੀਰਾਂ)

04/22/2022 2:03:29 PM

ਰੋਮ (ਕੈਂਥ): ਇਟਲੀ ‘ਚ ਭਾਰਤੀ ਭਾਈਚਾਰੇ ਦੀ ਨਾਮੀ ਸੰਸਥਾ "ਇੰਡੀਅਨ ਕਮਿਊਨਿਟੀ ਇਨ ਲਾਸੀਓ ਪ੍ਰਵਾਸੀ ਭਾਰਤੀਆਂ ਦੇ ਹੱਕਾਂ ਲਈ ਸਦਾ ਹੀ ਮੋਹਰਲੀ ਕਤਾਰ ਵਿੱਚ ਖੜ੍ਹਦੀ ਹੈ।ਇਸ ਸੰਸਥਾ ਨੂੰ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਦਿਆਂ 6 ਸਾਲ ਬੀਤ ਚੁੱਕੇ ਹਨ। ਅਫ਼ਸੋਸ ਸਰਕਾਰਾਂ ਬਦਲ ਗਈਆਂ, ਬਹੁਤ ਗੱਲਾਂ ਕੀਤੀਆਂ ਗਈਆਂ ਪਰ ਪਰਵਾਸੀ ਮਜ਼ਦੂਰਾਂ ਲਈ ਸਥਿਤੀ ਅਸਲ ਵਿੱਚ ਹਮੇਸ਼ਾ ਇੱਕੋ ਜਿਹੀ ਰਹੀ ਹੈ। ਨਿਵਾਸ ਪਰਮਿਟ ਤੋਂ ਬਿਨਾਂ ਉਹ ਆਪਣੀ ਸਥਿਤੀ ਨੂੰ ਠੀਕ ਕਰਨ ਦੇ ਯੋਗ ਨਹੀਂ ਹੋਏ ਹਨ। ਜਿਨ੍ਹਾਂ ਨੇ ਆਪਣੇ ਨਿਵਾਸ ਪਰਮਿਟ ਦਾ ਨਵੀਨੀਕਰਨ ਕਰਨਾ ਹੁੰਦਾ ਹੈ, ਉਹਨਾਂ ਨੂੰ ਅਕਸਰ ਬਹੁਤ ਲੰਮਾਂ ਸਮਾਂ ਉਡੀਕ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜਿਵੇਂ ਕਿ ਵਾਰ-ਵਾਰ ਜ਼ਿਕਰ ਹੋ ਰਿਹਾ ਹੈ। ਕਾਨੂੰਨਾਂ ਨੇ ਸਿਰਫ ਏਜੰਟਾਂ ਅਤੇ ਅਮੀਰ ਵਰਗ ਦੇ ਲੋਕਾਂ ਦੇ ਹੀ ਘਰ ਭਰੇ ਹਨ ਅਤੇ ਪ੍ਰਵਾਸੀਆਂ ਦੀਆਂ ਮੁਢਲੀਆਂ ਲੋੜਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ।


ਅਜਿਹੀ ਉਣਤਾਣ ਵਿਰੁੱਧ ਅਤੇ ਸਰਕਾਰ ਨੂੰ ਆਪਣਾ ਦੁੱਖੜਾ ਦੱਸਣ ਲਈ ਸੰਸਥਾ ਵੱਲੋਂ ਭਾਰਤੀ ਤੇ ਬੰਗਲਾ ਦੇਸੀ ਭਾਈਚਾਰੇ ਦੇ ਸਹਿਯੋਗ ਨਾਲ ਲਾਤੀਨਾ ਸ਼ਹਿਰ ਵਿੱਚ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੇ ਸ਼ਮੂਲੀਅਤ ਕੀਤੀ।ਇਹ  ਮੁਜ਼ਾਹਰਾ ਬੱਸ ਅੱਡੇ ਤੋਂ ਸੁਰੂ ਹੋਕੇ ਸ਼ਹਿਰ ਵਿੱਚ ਮਜ਼ਦੂਰ ਏਕਤਾ ਦੇ ਨਾਹਰੇ ਲਗਾਉਂਦਾ ਪੁਰਾਣੇ ਪਰਫਾਤੂਰੇ ਪਹੁੰਚਾ, ਜਿੱਥੇ ਕਿ ਸੰਸਥਾ ਆਗੂਆਂ ਨੇ ਜ਼ਿਲ੍ਹੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਦਿੱਤਾ।ਸੰਸਥਾ ਆਗੂਆਂ ਨੇ ਹਾਜ਼ਰ ਪ੍ਰਵਾਸੀ ਭਾਈਚਾਰੇ ਨੂੰ ਆਪਣੇ ਹੱਕਾਂ ਲਈ ਭੱਵਿੱਖ ਵਿੱਚ ਵੀ ਏਕਤਾ ਬਣਾਕੇ ਸੰਘਰਸ਼ ਕਰਨ ਦਾ ਹੋਕਾ ਦਿੱਤਾ।ਇਸ ਭਰਵੇਂ ਇੱਕਠ ਨੂੰ ਇਟਾਲੀਅਨ ਲੋਕਾਂ ਨੇ ਬਹੁਤ ਹੀ ਧਿਆਨਪੂਰਵਕ ਸੁਣਿਆ ਤੇ ਸਮਰਥਨ ਵਿੱਚ ਹੱਥਾਂ ਨੂੰ ਹਿਲਾਇਆ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਡਾਕਟਰ ਨੇ UAE ਦਾ ਪਹਿਲਾ ਬਾਲ ਰੋਗ ਬੋਨ ਮੈਰੋ ਸਫਲਤਾਪੂਰਵਕ ਕੀਤਾ ਟ੍ਰਾਂਸਪਲਾਂਟ (ਤਸਵੀਰਾਂ)

ਜ਼ਿਕਰਯੋਗ ਹੈ ਕਿ ਇਟਲੀ ਵਿੱਚ ਪ੍ਰਵਾਸੀ ਭਾਰਤੀਆਂ ਦਾ ਸ਼ੋਸ਼ਣ ਕਦੇ ਆਪਣੇ ਕਰਦੇ ਹਨ ਕਦੇ ਬੇਗਾਨੇ, ਜਿਸ ਤੋਂ ਨਿਜਾਤ ਪਾਉਣ ਲਈ ਇਹਨਾਂ ਨੂੰ ਜਾਗਰੂਕ ਹੋਣ ਦੀ ਅਹਿਮ ਜ਼ਰੂਰਤ ਹੈ ਤੇ ਇਟਲੀ ਵਿੱਚ ਚੰਗੇ ਨਾਗਰਿਕ ਬਣਨ ਲਈ ਕਾਨੂੰਨ ਦੀ ਸਹੀ ਢੰਗ ਨਾਲ ਪਾਲਣਾ ਕਰਦਿਆਂ ਪੇਪਰਾਂ ਦੀ ਪੂਰਤੀ ਮੁਕੰਮਲ ਰੱਖਣ ਅਜਿਹਾ ਕਰਨ ਨਾਲ ਪ੍ਰਵਾਸੀ ਬਹੁਤ ਪ੍ਰੇਸਾਨੀਆਂ ਤੋਂ ਬਚ ਸਕਦੇ ਹਨ।

Vandana

This news is Content Editor Vandana