ਇਟਲੀ : ਮਹਾਂ ਸਿਵ ਸ਼ਕਤੀ ਮੰਦਿਰ ਬਰੇਸ਼ੀਆ ਨੇ ਕੋਰੋਨਾ ਸੰਕਟ ''ਚ 4500 ਯੂਰੋ ਦੀ ਕੀਤੀ ਮਦਦ

04/17/2020 2:53:37 PM

ਰੋਮ (ਕੈਂਥ): ਇਟਲੀ ਵਿੱਚ ਚੱਲ ਰਹੇ ਕੋਰੋਨਾ ਸੰਕਟ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਕੋਰੋਨਾਵਾਇਰਸ ਨੇ ਹੁਣ ਤੱਕ ਇਟਲੀ ਵਿੱਚ 22,170 ਲੋਕਾਂ ਨੂੰ ਦਰਦਨਾਕ ਮੌਤ ਦਿੱਤੀ ਹੈ ਤੇ 168,941 ਲੋਕ ਕੋਵਿਡ-19 ਨਾਲ ਪ੍ਰਭਾਵਿਤ ਹਨ।ਇਟਲੀ ਸਰਕਾਰ ਲਈ ਇਹ ਬਹੁਤ ਹੀ ਨਾਜੁਕ ਸਮਾਂ ਹੈ। ਦੇਸ਼ ਦੀ ਆਰਥਿਕਤਾ ਡਗਮਗਾ ਰਹੀ ਹੈ ਜਿਸ ਨੂੰ ਸਥਿਰ ਕਰਨ ਲਈ ਹਰ ਨਾਗਰਿਕ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦੇ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਦੇ ਹਸਪਤਾਲਾਂ 'ਚ ਸਿੱਖਾਂ ਵੱਲੋਂ ਹਸਪਤਾਲਾਂ 'ਚ ਫ੍ਰੀ ਖਾਣੇ ਦੇ ਪ੍ਰਬੰਧ

ਇਟਲੀ ਦਾ ਭਾਰਤੀ ਭਾਈਚਾਰਾ ਵੀ ਇਸ ਮਹਾਨ ਕਾਰਜ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਜਿਸ ਅਨੁਸਾਰ ਇਟਲੀ ਦੇ ਲਮਬਾਦਰੀਆ ਸੂਬਾ ਦੇ ਪ੍ਰਸਿੱਧ ਮਹਾਂ ਸ਼ਿਵ ਸ਼ਕਤੀ ਮੰਦਿਰ ਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 4500 ਯੂਰੋ ਬਰੇਸ਼ੀਆ ਦੇ ਹਸਪਤਾਲ ਨੂੰ ਆਰਥਿਕ ਸਹਾਇਤਾ ਵਜੋਂ ਦਿੱਤੇ ਗਏ। ਤਾਂ ਜੋ ਇਟਲੀ ਵਿੱਚ ਚੱਲ ਰਹੇ ਕੋਰੋਨਾ ਸੰਕਟ ਤੋਂ ਦੇਸ਼ ਨੂੰ ਉਭਾਰਿਆ ਜਾ ਸਕੇ।ਜ਼ਿਕਰਯੋਗ ਹੈ ਕਿ ਮਹਾਂ ਸ਼ਿਵ ਸ਼ਕਤੀ ਮੰਦਿਰ ਬਰੇਸ਼ੀਆ ਸਦਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਮੋਹਰੀ ਰਹਿੰਦਾ ਹੈ ਜਿਸ ਲਈ ਸਮੁੱਚੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ।

Vandana

This news is Content Editor Vandana