ਇਟਲੀ : ਬਾਬਾ ਬੁੱਢਾ ਸਾਹਿਬ ਜੀ ਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਦਿਹਾੜੇ ਨੂੰ ਸਮਰਪਤਿ ਗੁਰਮਤਿ ਸਮਾਗਮ ਆਯੋਜਿਤ

10/13/2021 12:50:07 PM

ਮਿਲਾਨ/ਇਟਲੀ  (ਸਾਬੀ ਚੀਨੀਆ):  ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੌ ਵਿਖੇ ਜੋੜ-ਮੇਲਾ ਬੀੜ ਬਾਬਾ ਬੁੱਢਾ ਸਾਹਿਬ ਜੀ ਅਤੇ ਜਨਮ ਦਿਹਾੜਾ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ਕਥਾਵਾਚਕ ਗਿਆਨੀ ਸੁਰਜੀਤ ਸਿੰਘ ਜੀ ਖੰਡੇ ਵਾਲੇ ਵਿਦਿਆਰਥੀ ਦਮਦਮੀ ਟਕਸਾਲ ਨੇ ਸੰਗਤਾਂ ਦੇ ਸਨਮੁੱਖ ਹੋ ਕੇ ਬੋਲਦਿਆਂ ਕਿਹਾ ਕਿ ਧੰਨ ਬਾਬਾ ਬੁੱਢਾ ਜੀ ਆਪਣੇ ਜੀਵਨ ਦਾ ਬਹੁਤਾ ਹਿੱਸਾ ਪਿੰਡ ਬੀੜ ਵਿੱਚ ਹੀ ਬਤੀਤ ਕੀਤਾ ਜਿਥੇ ਗੁਰੂ ਅਰਜਨ ਦੇਵ ਜੀ ਨੇ ਵੀ ਚਰਨ ਪਾਏ ਸਨ।

ਪੜ੍ਹੋ ਇਹ ਅਹਿਮ ਖਬਰ -ਕੁਵੈਤ ਨੇ ਔਰਤਾਂ ਨੂੰ ਫ਼ੌਜ 'ਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ, ਯੁੱਧ ਭੂਮਿਕਾਵਾਂ ਦਾ ਬਣਨਗੀਆਂ ਹਿੱਸਾ

ਇਸੇ ਅਸਥਾਨ 'ਤੇ ਆ ਕੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਦੀ ਸਿਹਜ ਅਵਸਥਾ ਵਿੱਚ ਪੁੱਤਰ ਦੀ ਦਾਤ ਮੰਗੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਖਜਾਨੇ ਵਿੱਚੋਂ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ,"ਮਾਤਾ ਜੀ ਤੁਹਾਡੇ ਘਰ ਵਿੱਚ ਇੱਕ ਮਹਾਨ ਯੋਧਾ ਪੈਦਾ ਹੋਵੇਗਾ ਜੋ ਮੁਗਲਾਂ ਦੇ ਸਿਰ ਇੰਝ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ।" ਉਸ ਵੇਲੇ ਬਾਬਾ ਜੀ ਮਾਤਾ ਗੰਗਾ ਜੀ ਵੱਲੋ ਲਿਆਦੇ ਮਿਸੇ ਪ੍ਰਸ਼ਾਦੇ ਅਤੇ ਗੰਢਾ ਛਕ ਰਹੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਮਾਤਾ ਗੰਗਾ ਜੀ ਨੂੰ ਇਸ ਅਸਥਾਨ 'ਤੇ ਪੁੱਤਰ ਦੀ ਦਾਤ ਲਈ ਭੇਜਣਾ ਗੁਰੂ ਸਾਹਿਬ ਵੱਲੋਂ ਆਪਣੇ ਸਿੱਖ ਨੂੰ ਮਹਾਨ ਦਰਜਾ ਦੇਣ ਦਾ ਸਬੂਤ ਹੈ। ਜਿਸ ਦੇ ਸਬੰਧ ਵਿਚ ਸਮਾਗਮ ਕਰਵਾਏ ਗਏ। ਇਸ ਮੌਕੇ ਸੰਗਤਾਂ ਭਾਰੀ ਗਿਣਤੀ ਵਿਚ ਨਤਮਸਤਕ ਹੋਈਆਂ।

Vandana

This news is Content Editor Vandana