ਇਟਲੀ ''ਚ ਕੋਵਿਡ-19 ਦੀ ਦਹਿਸ਼ਤ, ਸਤਾਉਣ ਲੱਗੀ ਅਰਥ ਵਿਵਸਥਾ ਦੀ ਚਿੰਤਾ

02/27/2020 5:09:23 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੁਨੀਆ ਦਾ ਤੀਜਾ ਅਜਿਹਾ ਦੇਸ਼ ਬਣ ਚੁੱਕਾ ਹੈ ਜਿੱਥੇ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।ਇਸ ਵਾਇਰਸ ਨਾਲ ਹੁਣ ਤੱਕ ਇੱਥੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੱਕ ਦੇ ਅਧਾਰ ਤੇ ਜਾਂਚ ਅਧੀਨ ਕਾਫੀ ਮਾਮਲੇ ਨੈਗੇਟਿਵ ਆਉਣ ਕਰਕੇ ਰਾਜਧਾਨੀ ਦੇ ਲੋਕਾਂ ਨੇ ਥੋੜ੍ਹਾ ਸੁੱਖ ਦਾ ਸਾਹ ਜ਼ਰੂਰ ਲਿਆ ਹੈ ਪਰ ਲੋਕਾਂ ਵਿਚ ਸਹਿਮ ਤੇ ਡਰ ਜਿਊ ਦਾ ਤਿਉਂ ਬਰਕਰਾਰ ਹੈ।

ਉੱਤਰੀ ਇਟਲੀ ਦੇ ਸਕੂਲ ਕਾਲਜ ਬੰਦ ਹੋਣ ਤੋਂ ਬਾਅਦ ਵੱਡੀਆਂ ਫੈਕਟਰੀਆਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਲੋਕਾਂ ਦੇ ਘਰਾਂ ਵਿਚੋਂ ਬਾਹਰ ਨਾ ਨਿਕਲਣ ਕਰਕੇ ਕਾਰੋਬਾਰ 'ਤੇ ਪ੍ਰਭਾਵ ਪੈ ਰਿਹਾ ਹੈ। ਇਟਲੀ ਨੂੰ ਸਭ ਤੋਂ ਜ਼ਿਆਦਾ ਆਮਦਨੀ ਬਾਹਰੋਂ ਆਉਣ ਵਾਲੇ ਸੈਲਾਨੀਆਂ ਤੋਂ ਹੁੰਦੀ ਹੈ ਜਿੰਨ੍ਹਾਂ 'ਤੇ ਸਰਕਾਰ ਵਲੋਂ ਰੋਕ ਲਾ ਦਿੱਤੀ ਗਈ ਹੈ ਜਾਂ ਫਿਰ ਸੈਲਾਨੀ ਆਪ ਵੀ ਇਟਲੀ ਆਉਣ ਤੋਂ ਕੰਨੀ ਕਤਰਾਉਣ ਲੱਗ ਪਏ ਹੋਣ ਕਰਕੇ ਰੈਸਟੋਰੈਂਟ, ਕੇਫੈ ਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਵਾਇਰਸ ਕਾਰਨ ਇਟਲੀ ਦੀ ਅਰਥ ਵਿਵਸਥਾ ਫਿਰ ਤੋਂ ਡਾਵਾਂਡੋਲ ਹੋ ਸਕਦੀ ਹੈ। ਦੱਸਣਯੋਗ ਹੈ ਕਿ ਸਨ 2012-13 ਵਿਚ ਕੰਮਕਾਜੀ ਮੰਦੀ ਤੋਂ ਉਭਰ ਰਹੇ ਲੋਕਾਂ ਨੂੰ ਇਸ ਕੁਦਰਤੀ ਆਫਤ ਕਰਕੇ ਇਕ ਵਾਰੀ ਫਿਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਟਲੀ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Vandana

This news is Content Editor Vandana